ਆਕਲੈਂਡ (4 ਜੁਲਾਈ, ਹਰਪ੍ਰੀਤ ਸਿੰਘ): ਖਰਾਬ ਮੌਸਮ ਕਰਕੇ ਜਿੱਥੇ ਬੀਤੀ ਰਾਤ ਆਕਲੈਂਡ ਦੇ ਕਈ ਇਲਾਕਿਆਂ ਵਿੱਚ ਬਿਜਲੀ ਗੁੱਲ ਰਹੀ ਸੀ ਅਤੇ ਹਜਾਰਾਂ ਲੋਕਾਂ ਨੂੰ ਇਸ ਕਰਕੇ ਖੱਜਲ ਖੁਆਰੀ ਝੱਲਣੀ ਪਈ ਸੀ। ਪਰ ਇਹ ਪ੍ਰੇਸ਼ਾਨੀ ਆਕਲੈਂਡ ਵਾਸੀਆਂ ਨੂੰ ਦੋਬਾਰਾ ਤੰਗ ਕਰ ਸਕਦੀ ਹੈ, ਕਿਉਂਕਿ ਖਰਾਬ ਮੌਸਮ ਅਜੇ ਵੀ ਜਾਰੀ ਹੈ ਅਤੇ ਬਿਜਲੀ ਦੇ ਕੱਟ ਲੱਗਣ ਸਬਧੀ ਵੈਕਟਰ ਵਲੋਂ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ।
ਕੰਪਨੀ ਦੇ ਹੈੱਡ ਆਫ ਨੈਟਵਰਕ ਮਾਰਕੋ ਸਿਮਨੇਕ ਨੇ ਦੱਸਿਆ ਕਿ ਸਾਡੇ ਵਲੋਂ ਮੌਸਮ 'ਤੇ ਲਗਾਤਾਰ ਨਿਗਾਹ ਰੱਖੀ ਜਾ ਰਹੀ ਹੈ ਅਤੇ ਕਰੂ ਮੈਂਬਰ ਤਿਆਰ ਰਹਿਣਗੇ ਜੱਦ ਵੀ ਕੋਈ ਬਿਜਲੀ ਗੁੱਲ ਹੋਣ ਦੀ ਖਬਰ ਸਾਹਮਣੇ ਆਏਗੀ।ਦੱਸਣਯੋਗ ਹੈ ਕਿ ਤੂਫਾਨੀ ਹਵਾਵਾਂ ਅਤੇ ਲਗਾਤਾਰ ਪੈ ਰਿਹਾ ਮੀਂਹ ਇਸ ਪ੍ਰੇਸ਼ਾਨੀ ਦਾ ਮੁੱਖ ਕਾਰਨ ਬਣ ਰਿਹਾ ਹੈ ਅਤੇ ਇਹ ਮੌਸਮ ਕੱਲ ਤੱਕ ਜਾਰੀ ਰਹਿ ਸਕਦਾ ਹੈ।