ਆਕਲੈਂਡ ਵਾਸੀ ਅੱਜ ਤੋਂ ਪਾਲਤੂ ਜਾਨਵਰ ਲੈ ਕੇ ਜਾ ਸਕਣਗੇ ਟ੍ਰੇਨਾਂ ਵਿੱਚ…

0
365

ਆਕਲੈਂਡ (16 ਜੂਨ, ਹਰਪ੍ਰੀਤ ਸਿੰਘ) : ਅੱਜ ਤੋਂ ਆਕਲੈਂਡ ਦੀਆਂ ਰੇਲ ਗੱਡੀਆਂ ਵਿੱਚ ਪਾਲਤੂ ਜਾਨਵਰ ਲਿਜਾਏ ਜਾ ਸਕਣਗੇ | ਪਰ ਇੰਨਾਂ ਨੂੰ ਲੈ ਜਾਣ ਲਈ ਮਾਲਕਾਂ ਨੂੰ ਬਹੁਤ ਸਖਤ ਨਿਯਮਾਂ ਦੀ ਪਾਲਣਾ ਕਰਨੀ ਪਏਗੀ | 
ਇੰਨਾਂ ਦਾ ਸਮਾਂ ਟ੍ਰੇਨਾਂ ਲਈ ਦੁਪਹਿਰ ਵੀਐਂਡ ਵਿੱਚ ਇੰਨਾਂ ਦਾ ਸਮਾਂ 3 ਵਜੇ ਤੋਂ ਰਾਤ 9 ਵਜੇ ਤੱਕ ਦਾ ਹੋਵੇਗਾ ਅਤੇ ਹਫਤੇ ਦੇ ਦਿਨਾਂ ਵਿੱਚ 6:30 ਵਜੇ ਤੋਂ ਬਾਅਦ ਲਿਜਾਏ ਜਾ ਸਕਣਗੇ | 
ਪਾਲਤੂ ਜਾਨਵਰਾਂ ਨੂੰ ਕਿਸੇ ਤਰਾਂ ਦੇ ਹੋਪ ਕਾਰਡ ਦੀ ਵੀ ਕੋਈ ਜਰੂਰਤ ਨਹੀਂ ਹੋਏਗੀ ਅਤੇ ਘਰੇਲੂ ਜਾਨਵਰਾਂ 'ਤੇ ਕੋਈ ਕਿਰਾਇਆ ਵੀ ਨਹੀਂ ਲੱਗੇਗਾ |
ਆਕਲੈਂਡ ਕਾਉਂਸਲਰ ਕੈਥੀ ਕੈਸੀ ਦਾ ਕਹਿਣਾ ਹੈ ਕਿ ਆਪਣੇ ਪਾਲਤੂ ਜਾਨਵਰਾਂ ਲੈ ਜਾਣ ਲਈ ਮਾਲਕ ਜਿੰਮੇਵਾਰ ਹੋਣੇ ਚਾਹੀਦੇ ਹਨ | ਇਹ ਟ੍ਰਾਇਲ ਸਤੰਬਰ ਵਿੱਚ ਖਤਮ ਹੋਵੇਗਾ, ਜੇਕਰ ਇਹ ਵਧੀਆ ਰਿਹਾ ਅਤੇ ਸਫਲ ਰਿਹਾ ਤਾਂ ਇਹ ਕਾਨੂੰਨ ਪਾਸ ਕਰ ਦਿੱਤਾ ਜਾਵੇਗਾ |