ਆਕਲੈਂਡ ਵਿੱਚ ਅਣਗਹਿਲੀ ਨਾਲ ਬੱਸ ਚਲਾਉਂਦੇ ਡਰਾਈਵਰ ਖਿਲਾਫ ਸ਼ੁਰੂ ਹੋਈ ਕਾਰਵਾਈ

0
166

ਆਕਲੈਂਡ (23 ਅਗਸਤ): ਆਕਲੈਂਡ ਦੀ ਕੋਕਲ ਬੇਅ ਵਿੱਚ ਇੱਕ ਇੰਟਰਸੈਕਸ਼ਨ ਤੇ ਮੋੜ ਕੱਟਣ ਦੌਰਾਨ ਹੋਇਕ ਐਂਡ ਈਸਟਰਨ ਬੱਸ ਸਰਵਿਸ ਦੇ ਡਰਾਈਵਰ ਦੀ ਅਣਗਹਿਲੀ ਕਰਨ ਦੀ ਵੀਡੀਓ ਸਾਹਮਣੇ ਆਈ ਹੈ।

ਵੀਡੀਓ ਵਿੱਚ ਡਰਾਈਵਰ ਵਲੋਂ ਗਲਤ ਢੰਗ ਨਾਲ ਬੱਸ ਚਲਾਉਂਦਿਆਂ ਫੁੱਟਪਾਥ ਤੇ ਚੜਾ ਦਿੱਤੀ ਗਈ। 

ਇਸ ਨੂੰ ਕਰੜੇ ਹੱਥੀ ਲੈਂਦਿਆਂ ਆਕਲੈਂਡ ਟਰਾਂਸਪੋਰਟ ਵਲੋਂ ਡਰਾਈਵਰ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਆਕਲੈਂਡ ਟਰਾਂਸਪੋਰਟ ਦੇ ਬੁਲਾਏ ਜੇਮਸ ਆਇਰਲੈਂਡ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਅਣਗਹਿਲੀ ਛੋਟੀ ਨਹੀਂ ਹੈ, ਕਿਉਂਕਿ ਇਸਦੇ ਚਲਦਿਆਂ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਅਤੇ ਆਕਲੈਂਡ ਟਰਾਂਸਪੋਰਟ ਸੁਰੱਖਿਆ ਦੇ ਨਿਯਮਾਂ ਨੂੰ ਲੈਕੇ ਕੀਤੀ ਅਣਦੇਖੀ ਨੂੰ ਕਦੇ ਵੀ ਸਵੀਕਾਰ ਨਹੀਂ ਸਕਦੀ।