ਆਕਲੈਂਡ ਵਿੱਚ ਮਨਾਇਆ ਗਿਆ ਦਸਤਾਰ ਦਿਵਸ

0
183

 

 ਗੋਰੇ-ਗੋਰੀਆਂ ਨੇ ਦਸਤਾਰਾਂ ਸਜਾ ਕਰਵਾਈਆਂ ਸੈਲਫੀਆਂ

 ਆਕਲੈਂਡ (27 ਅਪ੍ਰੈਲ, ਹਰਪ੍ਰੀਤ ਸਿੰਘ) ਬੀਤੇ ਦਿਨੀਂ ਆਕਲੈਂਡ ਦੇ ਓਟੀਆ ਸਕੁਏਅਰ ਵਿੱਚ ਦਸਤਾਰ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਹੱਲੇ ਪਿੱਛੇ ਸੁਪਰੀਮ ਸਿੱਖ ਸੁਸਾਇਟੀ, ਰੇਡੀਓ ਸਾਡੇ ਆਲਾ ਅਤੇ ਸਿੱਖ ਅਵੇਅਰ ਸੰਸਥਾ ਦਾ ਅਹਿਮ ਯੋਗਦਾਨ ਰਿਹਾ।

3 ਘੰਟੇ ਲੰਬੇ ਚੱਲੇ ਇਸ ਸਮਾਗਮ ਵਿੱਚ 800 ਦਸਤਾਰਾਂ ਗੋਰੇ-ਗੋਰੀਆਂ, ਚੀਨੀ ਮੂਲ ਅਤੇ ਅਫ਼ਰੀਕੀ ਮੂਲ ਦੇ ਲੋਕਾਂ ਦੇ ਸਿਰਾਂ ਤੇ ਸਜਾਈਆਂ ਗਈਆਂ।

 ਇਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਸਿੱਖ ਧਰਮ ਬਾਰੇ ਵੀ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਦਸਤਾਰ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਨਿਊਜ਼ੀਲੈਂਡ ਦੀ ਐਥਨਿਕ ਮੰਤਰੀ ਜੈਨੀ ਸੁਲੇਸਾ, ਮੈਂਬਰ ਪਾਰਲੀਮੈਂਟ ਕੰਵਲਜੀਤ ਸਿੰਘ ਬਖਸ਼ੀ, ਲੇਬਰ ਪਾਰਟੀ ਤੋਂ ਬਲਜੀਤ ਕੌਰ ਪੰਨੂੰ ਤੋਂ ਇਲਾਵਾ ਪੰਜਾਬ ਤੋਂ ਆਏ ਹੋਏ ਅੰਤਰਰਾਸ਼ਟਰੀ ਦਸਤਾਰ ਕੋਚ ਗੁਰਜੀਤ ਸਿੰਘ ਅਤੇ ਸਾਹਿਬ ਸਿੰਘ ,ਦਲਜੀਤ ਸਿੰਘ, ਗੁਰਿੰਦਰ ਸਿੰਘ, ਕਰਮਜੀਤ ਸਿੰਘ, ਰਣਬੀਰ ਸਿੰਘ ਲਾਲੀ ਮਨਜਿੰਦਰ ਸਿੰਘ ਬਾਸੀ ਵੀ ਹਾਜ਼ਰ ਰਹੇ।