ਆਕਲੈਂਡ ਸੀਬੀਡੀ ਵਿੱਚ ਬੱਸ ਹੋਈ ਬੇਕਾਬੂ, ਟਲਿਆ ਵੱਡਾ ਹਾਦਸਾ….

0
143

ਆਕਲੈਂਡ (2 ਮਈ, ਹਰਪ੍ਰੀਤ ਸਿੰਘ) : ਬੀਤੇ ਦਿਨੀਂ ਆਕਲੈਂਡ ਸੀਬੀਡੀ ਵਿੱਚ ਮੇਯਰੋਲ ਇੰਟਰਸ਼ੈਕਸ਼ਨ 'ਤੇ ਡਰਾਈਵਰ ਦੀ ਹਾਲਤ ਵਿਗੜਨ ਕਾਰਨ ਇੱਕ ਬੱਸ ਦੇ ਬੇਕਾਬੂ ਹੋਣ ਦੀ ਖਬਰ ਮਿਲੀ ਹੈ | 
ਪਰ ਚੰਗੀ ਗੱਲ ਇਹ ਰਹੀ ਕਿ ਬੱਸ ਇੱਕ ਖੰਬੇ ਨਾਲ ਜਾ ਟਕਰਾਈ ਅਤੇ ਕਿਸੇ ਵੱਡੀ ਦੁਰਘਟਨਾ ਹੋਣ ਤੋਂ ਬਚਾ ਹੋ ਗਿਆ | ਘਟਨਾ ਬੀਤੀ ਸ਼ਾਮ 7:35 ਵਜੇ ਵਾਪਰੀ, ਮਾਮਲੇ ਵਿੱਚ ਕਿਸੇ ਵੀ ਯਾਤਰੀ ਨੂੰ ਨੁਕਸਾਨ ਨਹੀਂ ਪੁੱਜਾ | ਪਰ ਡਰਾਈਵਰ ਅਜੇ ਵੀ ਇਲਾਜ ਅਧੀਨ ਹੈ | 
ਹਾਦਸੇ ਤੋਂ ਬਾਅਦ ਮੇਯੋਰਲ ਡੀਆਰ ਇੰਟਰਸ਼ੈਕਸ਼ਨ ਕੁਝ ਸਮੇਂ ਲਈ ਬੰਦ ਵੀ ਕੀਤਾ ਗਿਆ ਸੀ |