ਆਕਲ਼ੈਂਡ ਏਅਰਪੋਰਟ ਆਉਣ-ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ, ਐਲਾਨੀ ਗਈ ਨਵੀਂ ਯੋਜਨਾ

0
184

 

ਪੂਹੀਨੂਈ ਤੋਂ ਏਅਰਪੋਰਟ ਸਿਰਫ 10 ਮਿੰਟ ਵਿੱਚ ਤੇ ਮੈਨੂਕਾਊ ਤੋਂ ਏਅਰਪੋਰਟ ਸਿਰਫ 22 ਵਿੱਚ

ਆਕਲੈਂਡ (18 ਮਈ, ਹਰਪ੍ਰੀਤ ਸਿੰਘ): ਦੱਖਣੀ ਆਕਲੈਂਡ ਤੋਂ ਏਅਰਪੋਰਟ 'ਤੇ ਜਾਣ ਲਈ ਰਸਤੇ ਵਿੱਚ ਜੋ ਸਮੇਂ ਦੀ ਖਰਾਬੀ ਯਾਤਰੀਆਂ ਦੀ ਹੁੰਦੀ ਸੀ, ਭਵਿੱਖ ਵਿੱਚ ਉਹ ਬਿਲਕੁਲ ਹੀ ਖ਼ਤਮ ਹੋ ਜਾਏਗੀ, ਕਿਉਂਕਿ ਅੱਜ ਇਸ ਦੇ ਲਈ ਇੱਕ ਵਿਸ਼ੇਸ਼ ਯੋਜਨਾ ਦਾ ਐਲਾਨ ਮੇਅਰ ਫਿੱਲ ਗੌਫ ਅਤੇ ਟਰਾਂਸਪੋਰਟ ਮਨਿਸਟਰ ਫਿੱਲ ਟਵਾਈਫੋਰਡ ਵੱਲੋਂ ਸਾਂਝੇ ਤੌਰ 'ਤੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਪੂਹੀਨੂਈ ਰੇਲ ਸਟੇਸ਼ਨ ਇੰਟਰਚੇਂਜ ਦਾ ਅਪਗ੍ਰੇਡ ਕੀਤਾ ਜਾਵੇਗਾ ਅਤੇ ਇਸ ਨੂੰ ਮੈਕਨਲ ਡੋਵਲ ਇਨਵਾਇਰਨਸ ਜਾਇੰਟ ਵੈਂਚਰ ਦਾ ਨਾਮ ਦਿੱਤਾ ਗਿਆ ਹੈ।

ਇਹ ਨਵਾਂ ਬੱਸ ਅਤੇ ਰੇਲ ਇੰਟਰਚੇਂਜ ਏਅਰਪੋਰਟ ਤੋਂ ਪੂਹੀਨੂਈ, ਮੈਨੂਕਾਊ ਅਤੇ ਇਸ ਤੋਂ ਅੱਗੇ ਹੋਰ ਪੂਰਬ ਵੱਲ ਜਾਏਗਾ ਅਤੇ ਇਸ ਦੇ ਲਈ ਵਿਸ਼ੇਸ਼ ਪ੍ਰਾਇਆਰਟੀ ਲਾਈਨਾਂ ਸਟੇਟ ਹਾਈਵੇ 20ਬੀ 'ਤੇ ਬਣਾਈਆਂ ਜਾਣਗੀਆਂ।

ਇਸ ਦਾ ਕੰਮ ਅਕਤੂਬਰ ਦੇ ਮਹੀਨੇ ਵਿੱਚ ਸ਼ੁਰੂ ਹੋ ਜਾਏਗਾ ਅਤੇ ਅਠਾਰਾਂ ਮਹੀਨੇ ਵਿੱਚ ਇਹ ਪੂਰਾ ਹੋ ਜਾਏਗਾ। ਇਸ ਇੰਟਚੈਂਜ ਦੇ ਚੱਲਦਿਆਂ ਬਿਨਾਂ ਟ੍ਰੈਫਿਕ ਤੋਂ ਯਾਤਰੀ ਆਪਣੀ ਮੰਜ਼ਿਲ ਤੇ ਜਾ ਸਕਣਗੇ ਉੱਥੇ ਹੀ ਇਸ ਯੋਜਨਾ ਦੇ ਚੱਲਦਿਆਂ ਸੈਂਕੜੇ ਨੌਕਰੀਆਂ ਵੀ ਪੈਦਾ ਹੋਣਗੀਆਂ।

ਦੱਸਣਯੋਗ ਹੈ ਕਿ ਇਸ ਇੰਟਰਚੇਂਜ ਦੇ ਬਣਨ ਤੋਂ ਬਾਅਦ ਪੂਹੀਨੂਈ ਤੋਂ ਆਕਲੈਂਡ ਏਅਰਪੋਰਟ ਸਿਰਫ 10 ਮਿੰਟ, ਮੈਨੂਕਾਊ ਤੋਂ ਏਅਰਪੋਰਟ ਸਿਰਫ 22 ਮਿੰਟ ਅਤੇ ਅਤੇ ਬ੍ਰਿਟਮੋਰਟ ਸਟੇਸ਼ਨ ਤੋਂ ਸਿਰਫ 46 ਮਿੰਟ ਵਿੱਚ ਪੁੱਜਿਆ ਜਾ ਸਕੇਗਾ।

2021 ਵਿੱਚ ਦ ਐਪਿਕ ਲੀਡਰ ਮੀਟਿੰਗ ਮੌਕੇ ਇਸਦੇ ਉਦਘਾਟਨ ਕੀਤੇ ਜਾਣ ਦੀ ਪੂਰੀ ਯੋਜਨਾ ਹੈ।