ਆਜ਼ਾਦ ਸਪੋਰਟਸ ਕਬੱਡੀ ਕਲੱਬ ਵੱਲੋਂ ਕਬੱਡੀ ਕੱਪ ਦਾ ਪੋਸਟਰ ਜਾਰੀ

0
221

ਆਕਲੈਂਡ (13 ਅਪ੍ਰੈਲ, ਹਰਪ੍ਰੀਤ ਸਿੰਘ): ਅੱਜ ਆਜ਼ਾਦ ਸਪੋਰਟਸ ਕਲਲਚਰਲ ਐਂਡ ਸਪੋਰਟਸ ਵੱਲੋਂ ਮੀਡੀਆ ਦੀ ਹਾਜ਼ਰੀ ਵਿੱਚ ਕੱਲ੍ਹ ਐਤਵਾਰ ਹੋਣ ਵਾਲੇ ਕਬੱਡੀ ਕੱਪ 2019 ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਬੁਲਾਰੇ ਮਨਜਿੰਦਰ ਸਿੰਘ ਬਾਸੀ, ਪ੍ਰਧਾਨ ਇਕਬਾਲ ਸਿੰਘ ਬੋਦਲ, ਚੈਅਰਮੈਨ ਪਰਮਜੀਤ ਸਿੰਘ ਪੰਮੀ ਬੋਲੀਨਾ ਵੱਲੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਕੱਪ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਅਤੇ ਸੁਪਰੀਮ ਸਿੱਖ ਸੁਸਾਇਟੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਪਹਿਲਾ ਮੈਚ ਦਸਮੇਸ਼ ਸਪੋਰਟਸ ਕਲੱਬ ਟੀਪੁੱਕੀ ਅਤੇ ਅਜਾਦ ਸਪੋਰਟਸ ਕਲੱਬ ਆਕਲੈਂਡ ਵਿਚਕਾਰ ਹੋਵੇਗਾ, ਦੂਜਾ ਮੈਚ ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗ ਅਤੇ ਸ਼ਰਨ ਬੱਲ ਸਪੋਰਟਸ ਕਲੱਬ ਵਿਚਕਾਰ ਹੋਵੇਗਾ। ਇਸ ਉਪਰੰਤ ਬਾਕੀ ਦੇ ਮੁਕਾਬਲੇ ਕ੍ਰਮਵਾਰ ਕਰਵਾਏ ਜਾਣਗੇ। ਇਸ ਤੋਂ ਇਸ ਤੋਂ ਇਲਾਵਾ ਬੱਚਿਆਂ ਦੀਆਂ ਖੇਡਾਂ, ਰੱਸਾਕਸੀ ਦੇ ਮੁਕਾਬਲੇ, ਮਿਊਜ਼ੀਕਲ ਚੇਅਰ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਗਰਮ ਜਲੇਬੀਆਂ, ਗਰਮ ਪਕੌੜੇ, ਗੋਲਗੱਪੇ ਅਤੇ ਕੁਲਚੇ ਦੇ ਸਟਾਲ ਸਾਰਾ ਦਿਨ ਚਲਾਏ ਜਾਣਗੇ। ਦੱਸਣਯੋਗ ਹੈ ਕਿ ਇਹ ਮੇਲਾ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਵੀ ਸਮਰਪਿਤ ਰਹੇਗਾ।