ਇਨਲੈਂਡ ਰੈਵੀਨਿੳੂ ਮਹਿਕਮੇ ਦੇ ਹਜ਼ਾਰਾਂ ਕਰਮਚਾਰੀ ਕੱਲ ਕਰਨਗੇ ਹੜਤਾਲ…

0
174

ਅਾਕਲੈਂਡ (1 ਅਗਸਤ) : ਨਿੳੂਜ਼ੀਲੈਂਡ ਦੇ ਇਨਲੈਂਡ ਰੈਵੀਨਿੳੂ ਦੇ ਹਜ਼ਾਰਾਂ ਕਰਮਚਾਰੀਅਾਂ ਵਲੋਂ ਕੱਲ ਹੜਤਾਲ ਕੀਤੀ ਜਾਵੇਗੀ | ਇਸਦੇ ਚੱਲਦਿਅਾਂ 3000 ਪਬਲਿਕ ਅੈਸੋਸ਼ੀਏਸ਼ਨ ਦੇ ਕਰਮਚਾਰੀ 4 ਘੰਟਿਅਾਂ ਦੀ ਹੜਤਾਲ ਕਰਨਗੇ | 
ਦੱਸਣਯੋਗ ਹੈ ਕਿ ਇਹ ਹੜਤਾਲ ਕਰਮਚਾਰੀਅਾਂ ਵਲੋਂ ਚੰਗੀ ਤਨਖਾਹ ਦੀ ਮੰਗ ਨੂੰ ਲੈ ਕੇ ਕੀਤੀ ਜਾ ਰਹੀ ਹੈ | ਇਸ ਸਬੰਧਿਤ ਪੀਅੈਸਏ ਦੇ ਰਾਸ਼ਟਰੀ ਸਕੱਤਰ ਗਲੈਨ ਬਾਰਕਲੇਅ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅਸੀਂ ਸਰਕਾਰ ਨੂੰ ਕੁਝ ਵੀ ਮੰਗ ਨਹੀਂ ਕਰਦੇ, ਕਿੳੁਕਿ ਇਨਲੈਂਡ ਰੈਵੀਨਿੳੂ ਕੋਲ ਸਾਡੀਅਾਂ ਮੰਗਾਂ ਪੂਰੀਅਾਂ ਕਰਨ ਲਈ ਬਹੁਤ ਪੈਸਾ ਅਤੇ ਸਾਡੀ ਮੰਗ ਪੂਰੀ ਕੀਤੀ ਜਾਵੇ | ੳੁਨਾਂ ਕਿਹਾ ਕਿ ਅਸੀਂ ਹੜਤਾਲ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਅਾਪਣੀਅਾਂ ਮੰਗਾਂ ਮਨਵਾੳੁਣ ਲਈ ਮਜਬੂਰ ਹਾਂ |