ਆਕਲੈਂਡ (20 ਜੂਨ, ਹਰਪ੍ਰੀਤ ਸਿੰਘ): ਭਾਰਤੀ ਮੂਲ ਦਾ ਹਾਰਦਿਕ ਪਾਂਡਿਆ ਜੋ ਕਿ ਨਿਊਜ਼ੀਲੈਂਡ ਵਿੱਚ 2015 ਤੋਂ ਪੱਕਾ ਹੈ ਅਤੇ ਉਹ ਬੀਤੀ ਅਕਤੂਬਰ ਵਿੱਚ ਇੰਡੀਆ ਵਿਆਹ ਕਰਵਾਉਣ ਗਿਆ ਸੀ।ਵਿਆਹ ਦਾ ਚਾਅ ਤਾਂ ਪੂਰਾ ਸੀ, ਪਰ ਉਸ ਚਾਅ 'ਤੇ ਪਾਣੀ ਫੇਰਿਆ ਇਮੀਗ੍ਰੇਸ਼ਨ ਨਿਊਜੀਲੈਂਡ ਨੇ।
ਦਰਅਸਲ ਉਸਦਾ ਪਾਸਪੋਰਟ ਦੀ ਮਿਆਦ ਪੁੱਗ ਗਈ ਸੀ, ਜਿਸ ਦੇ ਕਰਕੇ ਉਸਨੇ ਆਪਣੇ ਨਵੇਂ ਪਾਸਪੋਰਟ 'ਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਆਪਣਾ ਈ-ਵੀਜ਼ਾ ਤਬਦੀਲ ਕਰਨ ਦੀ ਬੇਨਤੀ ਭਾਰਤ ਵਿੱਚ ਰਹਿੰਦਿਆਂ ਕੀਤੀ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਉਸਨੂੰ ਕਦੇ ਵੀ ਇਸ ਸਬੰਧੀ ਕਨਫਰਮੇਸ਼ਨ ਈ-ਮੇਲ ਨਾ ਆਈ ਭੇਜੀ ਗਈ।
ਹਾਰਦਿਕ ਨੇ ਵਾਰ-ਵਾਰ ਇਮੀਗ੍ਰੇਸ਼ਨ ਨਿਊਜੀਲੈਂਡ ਨਾਲ ਰਾਬਤਾ ਕਾਇਮ ਕੀਤਾ, ਕਈ ਵਾਰੀ ਤਾਂ ਉਸਦੀ ਕਾਲ ਨੂੰ 50-50 ਮਿੰਟ ਤੱਕ ਹੋਲਡ 'ਤੇ ਰੱਖਿਆ ਗਿਆ। ਏਦਾਂ ਕਰਦੇ ਕਰਦੇ 4 ਮਹੀਨੇ ਗੁਜਰ ਗਏ ਅਤੇ ਜੱਦ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਜਾਗ ਆਈ ਤਾਂ ਹਾਰਦਿਕ ਪਾਂਡਿਆਂ ਨੂੰ ਦੱਸਿਆ ਗਿਆ ਕਿ ਉਸਦਾ ਵੀਜਾ ਤਾਂ ਉਸਦੀ ਬੇਨਤੀ ਕੀਤੇ ਜਾਣ ਤੋਂ ਸਿਰਫ 4 ਦਿਨਾਂ ਬਾਅਦ ਹੀ ਟ੍ਰਾਂਸਫਰ ਕਰ ਦਿੱਤਾ ਗਿਆ ਸੀ, ਬੱਸ ਕਿਸੇ ਅਧਿਕਾਰੀ ਦੀ ਗਲਤੀ ਕਰਕੇ ਉਸਨੂੰ ਈਮੇਲ ਨਹੀਂ ਕੀਤੀ ਜਾ ਸਕੀ।
ਹਾਲਾਂਕਿ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਹਾਰਦਿਕ ਤੋਂ ਘਟੀਆ ਕਾਰਗੁਜਾਰੀ ਲਈ ਮੁਆਫੀ ਮੰਗੀ ਹੈ, ਪਰ ਜਿਹੜੇ 4 ਮਹੀਨੇ ਹਾਰਦਿਕ ਨੂੰ ਦੁੱਖ ਝੱਲਣਾ ਪਿਆ ਅਤੇ ਜਾਹਿਰ ਤੌਰ ਤੇ ਵਿਚਾਰੇ ਨੂੰ ਵਿਆਹ ਦੇ ਮੌਕੇ ਬਿਨ੍ਹਾਂ ਗੱਲ ਦੀ ਟੈਂਸ਼ਨ ਲੈਣੀ ਪਈ, ਉਸਦਾ ਮੁੱਲ ਕੋਈ ਨੀ ਮੋੜ ਸਕਦਾ।