ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੀ ਭਾਰੀ ਗਲਤੀ ਅਾਈ ਸਾਹਮਣੇ, ਸ਼ਿਕਾਇਤ ਦਰਜ ਕਰਵਾੳੁਣ ਵਾਲੇ ਪੀੜਿਤ ਨੂੰ ਹੀ ਕੀਤਾ ਡਿਪੋਰਟ…

0
146

ਅਾਕਲੈਂਡ (9 ਜੂਨ) : ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੀ ਕਾਫੀ ਭਾਰੀ ਗਲਤੀ ਸਾਹਮਣੇ ਅਾਈ ਹੈ, ਜਿਸ ਵਿੱਚ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਸ਼ਿਕਾਇਤ ਕਰਤਾ ਇੱਕ ਪੀੜਿਤ ਮਹਿਲਾ ਨੂੰ ਹੀ ਗਲਤੀ ਨਾਲ ਡਿਪੋਰਟ ਕਰ ਦਿੱਤਾ ਗਿਅਾ ਅਤੇ ਇੰਨਾਂ ਹੀ ਨਹੀਂ ੳੁਸਨੂੰ 3 ਦਿਨ ਜੇਲ ਵਿੱਚ ਵੀ ਬਿਤਾੳੁਣੇ ਪਏ | 
ਮਹਿਲਾ ਦੀ ਪਹਿਚਾਣ ਨੂੰ ਗੁਪਤ ਰੱਖਣ ਦੇ ਚੱਲਦਿਅਾਂ ਇਹ ਮਾਮਲਾ ਗੁਪਤ ਰੱਖਿਅਾ ਗਿਅਾ ਹੈ | ਇਸ ਤੇ ਪ੍ਰਤੀਕਿਰਿਅਾ ਦਿਖਾੳੁਂਦਿਅਾਂ ਇਮੀਗ੍ਰੇਸ਼ਨ ਮੰਤਰੀ ਲੈਨ ਲੀਸ ਗੈਲੋਏ ਨੇ ਬਿਅਾਨਬਾਜ਼ੀ ਕੀਤੀ ਹੈ ਕਿ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਅਜਿਹਾ ਕੀਤੇ ਜਾਣਾ ਸੱਚਮੁੱਚ ਹੀ ਬਹੁਤ ਹੈਰਾਨੀਜਨਕ ਗੱਲ ਹੈ, ਕਿੳੁਕਿ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਤੋਂ ਅਜਿਹੀ ਗਲਤੀ ਦੀ ਕਦੇ ਵੀ ਅਾਸ ਨਹੀਂ ਰੱਖੀ ਜਾ ਸਕਦੀ | ੳੁਨਾਂ ਨੇ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੂੰ ਅਜਿਹਾ ਦੁਬਾਰਾ ਨਾ ਹੋਵੇ ਇਸ ਦੀ ਵੀ ਤਾਕੀਦ ਕੀਤੀ ਹੈ | 
ਇਥੇ ਇਹ ਵੀ ਦੱਸਣਯੋਗ ਹੈ ਕਿ ਜਦੋਂ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੀ ਗਲਤੀ ਸਾਹਮਣੇ ਅਾਈ ਤਾਂ ੳੁਸ ਮਹਿਲਾ ਨੂੰ ਦੁਬਾਰਾ ਤੋਂ ਨਿੳੂਜ਼ੀਲੈਂਡ ਬੁਲਾਇਅਾ ਗਿਅਾ ਅਤੇ ੳੁਸਨੂੰ 6 ਮਹੀਨੇ ਦਾ ਯਾਤਰੀ ਵੀਜਾ ਮੁਹੱਈਅਾ ਕਰਵਾਇਅਾ ਗਿਅਾ ਹੈ |