ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੇ ਭਾਰਤੀ ਵਿਅਕਤੀ ਦਾ ਵੀਜਾ 4 ਵਾਰ ਕੀਤਾ ਰੱਦ, ਅੱਕ ਕੇ ੳੁਸਦੀ ਪਤਨੀ ਨੇ ਲਗਾਈ ਇਮੀਗ੍ਰੇਸ਼ਨ ਮੰਤਰੀ ਨੂੰ ਗੁਹਾਰ…

0
140

ਅਾਕਲੈਂਡ (2 ਅਗਸਤ) : ਅਾਕਲੈਂਡ ਰਹਿੰਦੀ ਸੋਫੀਅਾ ਅਲੀ ਮਲਿਕ (ਫੀਜ਼ੀ ਮੂਲ) ਅਤੇ ੳੁਸਦਾ ਭਾਰਤੀ ਮੂਲ ਦਾ ਪਤੀ ਇਨਾਮੁੱਲ ਹੱਕ ਇਮੀਗ੍ਰੇਸ਼ਨ ਅੱਗੇ ਵਾਰ-ਵਾਰ ਵੀਜੇ ਦੀਅਾਂ ਅਰਜੀਅਾਂ ਲਗਾ ਕੇ ਥੱਕ ਚੁੱਕੇ ਹਨ | ਪਰ ਇਮੀਗ੍ਰੇਸ਼ਨ ਵਲੋਂ ੳੁਨਾਂ ਦੀ ਅਰਜੀ ਵਾਰ-ਵਾਰ ਇਹ ਕਹਿ ਕੇ ਰੱਦ ਕਰ ਦਿੱਤੀ ਜਾਂਦੀ ਸੀ ਕਿ ੳੁਨਾਂ ਦੇ ਰਿਸ਼ਤਾ ਅਸਲੀ ਨਹੀਂ ਹੈ | 
ਇਥੇ ਦੱਸਣਯੋਗ ਹੈ ਕਿ ਭਾਰਤੀ ਮੂਲ ਦਾ ਇਨਾਮੁੱਲ ਹੱਕ ਅਤੇ ਸੌਫੀਅਾ ਅਲੀ ਜੋ ਕਿ ਅਾਕਲੈਂਡ ਵਿੱਚ ਰਹਿੰਦੀ ਹੈ ਅਤੇ ਫੀਜ਼ੀ ਮੂਲ ਦੀ ਹੈ, ਦੋਨੋਂ ਹੀ ਸਤੰਬਰ 2015 ਵਿੱਚ ਫੇਸਬੁੱਕ ਤੇ ਮਿਲੇ ਸਨ | ਜਿਸ ਤੋਂ ਬਾਅਦ ੳੁਨਾਂ ਨੇ ਅਾਪਸ ਵਿੱਚ ਵਿਅਾਹ ਕਰਵਾੳੁਣ ਦੀ ਸੋਚੀ | ਇਸਦੇ ਲਈ ਇਨਾਮੁੱਲ ਨੇ ਖਾਸ ਤਰਾਂ ਦਾ ਯਾਤਰੀ ਵੀਜ਼ਾ ਅਪਲਾਈ ਕੀਤਾ | 
ਪਰ ੳੁਹ ਵੀਜਾ ਰੱਦ ਕਰ ਦਿੱਤਾ ਗਿਅਾ | ਫਿਰ ੳੁਹ ਫੀਜ਼ੀ ਵਿੱਚ ਮਿਲੇ ਅਤੇ ੳੁਥੇ ਵਿਅਾਹ ਕਰਵਾਇਅਾ | ਫਿਰ ਦੁਬਾਰਾ ਤੋਂ ੳੁਸਨੇ ਭਾਰਤ ਜਾ ਕੇ ਅਾਪਣੀ ਪਾਰਟਨਰਸ਼ਿੱਪ ਵੀਜਾ ਲਈ ਅਪਲਾਈ ਕੀਤਾ | ਪਰ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਵਲੋਂ ਫਿਰ ਤੋਂ ਵੀਜਾ ਰੱਦ ਕਰ ਦਿੱਤਾ ਗਿਅਾ | 
ਹੁਣ ਤੱਕ ੳੁਸਦੇ ਚਾਰ ਵਾਰ ਵੀਜੇ ਰੱਦ ਹੋ ਚੁੱਕੇ ਹਨ ਅਤੇ ਹਰ ਵਾਰ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦਾ ਇਹ ਕਹਿਣਾ ਹੁੰਦਾ ਹੈ ਕਿ ੳੁਨਾਂ ਦਾ ਵੀਜਾ ਅਸਲੀ ਨਹੀਂ ਲੱਗਦਾ | 
ਸੌਫੀਅਾ ਨੇ ਅਾਪਣ ਦਰਦ ਬਿਅਾਨ ਕਰਦਿਅਾਂ ਦੱਸਿਅਾ ਕਿ ਇਸ ਸਭ ਤੇ ਖਰਚਾ ਕਰਕੇ ੳੁਸਦੀ ਮਾਲੀ ਹਾਲਤ ਕਾਫੀ ਕਮਜੌਰ ਹੋ ਗਈ ਹੈ | ਇਸ ਸਭ ਦੌਰਾਨ ੳੁਸਦਾ ਦੋ ਵਾਰ ਗਰਭਪਾਤ ਵੀ ਹੋ ਚੁੱਕਾ ਹੈ, ਪਰ ਇਮੀਗ੍ਰੇਸ਼ਨ ਅਜੇ ਵੀ ਸਾਡੇ ਰਿਸ਼ਤੇ ਨੂੰ ਅਸਲੀ ਨਹੀਂ ਮੰਨ ਰਹੀ | ਹੁਣ ਸੌਫੀਅਾ ਵਲੋਂ ਇਮੀਗ੍ਰੇਸ਼ਨ ਮੰਤਰੀ ਲੀਸ ਗੈਲੋਏ ਨੂੰ ਬੇਨਤੀ ਕੀਤੀ ਹੈ ਕਿ ੳੁਸਦੇ ਪਤੀ ਵੀਜਾ ਦਿੱਤਾ ਜਾ ਸਕੇ ਤਾਂ ਜੋ ਸੌਫੀਅਾ ਦੀਅਾਂ ਮੁਸ਼ਕਿਲਾਂ ਘੱਟ ਸਕਣ |