ਇਮੀਗ੍ਰੇਸ਼ਨ ਮਹਿਕਮੇ ਦੀ ਭਾਰੀ ਅਣਗਹਿਲੀ ਅਾਈ ਸਾਹਮਣੇ, ਹਜ਼ਾਰ ਤੋਂ ਵੱਧ ਅੰਤਰਰਾਸ਼ਟਰੀ ਵਿਦਿਅਾਰਥੀਅਾਂ ਦੀਅਾਂ ਫਾਈਲਾਂ ਪਾਈਅਾਂ ਗਈਅਾਂ ਖੁੱਲੇ ਵਿੱਚ…

0
78

ਅਾਕਲੈਂਡ (8 ਅਗਸਤ) : ਘਟਨਾ ਬੀਤੇ ਵਰ੍ਹੇ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਦੀ ਪਾਲਮਰਸਟਨ ਨੋਰਥ ਸਥਿਤ ਇਮਾਰਤ ਦੀ ਛੇਵੀਂ ਮੰਜ਼ਿਲ ਦੀ ਤੇ ਵਾਪਰੀ, ਜਦੋਂ ਛੇਵੀ ਮੰਜ਼ੀਲ ਦੀ ਲਿਫਟ ਨਜ਼ਦੀਕ ਅੰਤਰਾਸ਼ਟਰੀ ਵਿਦਿਅਾਰਥੀਅਾਂ ਦੀਅਾਂ ਫਾਈਲਾਂ ਖੁੱਲੀਅਾਂ ਹੀ ਪਈਅਾਂ ਸਨ ਅਤੇ ੳੁਥੋਂ ਕੋਈ ਵੀ ਅਾਮ ਵਿਅਕਤੀ ਅਾ ਜਾ ਸਕਦਾ ਸੀ |
ਦੱਸਣਯੋਗ ਹੈ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਕਿੳੁਕਿ ਇਸ ਵਿੱਚ ਵਿਦਿਅਾਰਥੀਅਾਂ ਦੀਅਾਂ ਬੈਂਕ ਸਟੇਟਮੈਂਟ ਅਤੇ ਹੋਰ ੳੁਨਾਂ ਦੇ ਨਿੱਜੀ ਕਾਗਜ਼ਾਤ ਵੀ ਇੰਨਾਂ ਫਾਈਲਾਂ ਵਿੱਚ ਸ਼ਾਮਿਲ ਸਨ | 
ਇਸ ਸਬੰਧਿਤ ਇਮੀਗ੍ਰੇਸ਼ਨ ਨਿੳੂਜ਼ੀਲੈਂਡ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਇਹ ਘਟਨਾ ਫਰਵਰੀ 16 ਨੂੰ ਵਾਪਰੀ ਸੀ, ਜਿਸ ਤੋਂ ਬਾਅਦ ਅਗਲੇ ਦਿਨ ਸ਼ਾਮ ਨੂੰ ਇਹ ਫਾਈਲਾ ਚੁੱਕ ਲਈਅਾਂ ਗਈਅਾਂ ਸਨ |