ਇਸ ਹਫਤੇ ਫਿਰ ਤੋਂ ਹੋ ਜਾਓ ਖਰਾਬ ਮੌਸਮ ਲਈ ਤਿਆਰ…

0
276

ਆਕਲੈਂਡ (3 ਜੂਨ, ਹਰਪ੍ਰੀਤ ਸਿੰਘ) : ਇਸ ਹਫਤੇ ਤਾਸਮਾਨ ਵਲੋਂ ਆਉਣ ਵਾਲੇ ਖਰਾਬ ਮੌਸਮ ਕਰਕੇ ਪੂਰੇ ਨੋਰਥ ਆਈਲੈਂਡ ਵਿੱਚ ਭਾਰੀ ਬਾਰਿਸ਼ ਅਤੇ ਤੂਫਾਨੀ ਮੌਸਮ ਦੇਖਣ ਨੂੰ ਮਿਲੇਗਾ | 
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਮੈੱਟ ਸਰਵਿਸ ਨੇ ਦੱਸਿਆ ਕਿ  ਨੋਰਥ ਆਈਲੈਂਡ ਅਤੇ ਨਿਊਜ਼ੀਲੈਂਡ ਦੇ ਹੋਰ ਹਿੱਸਿਆ ਵਿੱਚ ਵੀ ਬੁੱਧਵਾਰ ਤੱਕ ਤੂਫਾਨੀ ਮੌਸਮ,ਬਾਰਿਸ਼ ਅਤੇ ਗੜੇਮਾਰੀ ਦੇਖਣ ਨੂੰ ਮਿਲੇਗੀ |
ਇਸ ਖਰਾਬ ਮੌਸਮ ਦੀ ਸ਼ੁਰੂਆਤ ਅੱਜ ਰਾਤ ਤੋਂ ਹੀ ਹੋ ਜਾਵੇਗੀ | ਆਕਲੈਂਡ ਦਾ ਤਾਪਮਾਨ ਇਸ ਨਾਲ 14° ਤੱਕ ਜਾਂ ਇਸ ਤੋਂ ਹੇਠਾਂ ਜਾਣ ਦਾ ਖੱਦਸ਼ਾ ਹੈ |
ਯਾਤਰੀਆਂ ਨੂੰ ਇਸ ਹਫਤੇ ਮੌਸਮ ਦੀ ਪੂਰੀ ਜਾਣਕਾਰੀ ਲੈ ਕੇ ਹੀ ਘਰੋਂ ਬਾਹਰ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ |