ਇੰਨਲੈਂਡ ਰੈਵੀਨਿਊ ਵਿਭਾਗ ਦੀ ਗਲਤੀ, 11 ਦਿਨ ਬਾਅਦ ਮਹਿਲਾ ਨੂੰ ਮਿਲੀ ਆਪਣੇ ਬੈਂਕ ਖਾਤੇ ਨੂੰ ਵਰਤਣ ਦੀ ਇਜਾਜ਼ਤ…

0
170

 

ਆਕਲੈਂਡ (18 ਮਈ, ਹਰਪ੍ਰੀਤ ਸਿੰਘ) : ਆਕਲੈਂਡ ਦੀ  ਸਾਵਾਨਾ ਤਈਹਿਆ  ਆਪਣੇ ਬੈਂਕ ਖਾਤੇ ਨੂੰ 11 ਦਿਨਾਂ ਬਾਅਦ ਜਾ ਕੇ ਵਰਤਣ ਦੇ ਸਮਰਥ ਹੋਈ ਹੈ | ਦਰਅਸਲ ਇਨਲੈਂਡ ਰੈਵੇਨਿਊ ਵਲੋਂ ਗਲਤੀ ਨਾਲ ਉਸਦੇ ਖਾਤੇ ਵਿੱਚ $12000 ਦੇ ਰੀਫੰਡ ਦੀ ਜਗਾ 12 ਮਿਲੀਅਨ ਡਾਲਰ ਜਮ੍ਹਾਂ ਕਰਵਾਏ ਗਏ ਸਨ |
ਸਾਵਾਨਾ ਨੇ ਇਸ ਵਿੱਚ ਕੁਝ ਹਜ਼ਾਰ ਡਾਲਰ ਖਰਚ ਲਏ ਸਨ | ਜਿਸਦੇ ਚੱਲਦੇ ਉਸਦਾ ਖਾਤਾ ਬੰਦ ਕਰ ਦਿੱਤਾ ਗਿਆ ਸੀ , ਕਿਉਕਿ ਆਈਆਰਡੀ ਆਪਭੇ ਵਰਤੇ ਪੈਸੇ ਵਾਪਿਸ ਮੰਗ ਰਹੀ ਸੀ | I
ਪਰ ਹੁਣ 11 ਦਿਨਾਂ ਬਾਅਦ ਉਸਨੂੰ ਖਾਤਾ ਵਰਤਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ ਅਤੇ ਨਾਲ ਹੀ ਵਰਤੇ ਗਏ ਪੈਸੇ ਵਾਪਿਸ ਨਾਲ ਕਰਨ ਦੀ ਗੱਲ ਕਹੀ ਗਈ ਹੈ |