ਇੱਕ ਮਹੀਨੇ ਵਿੱਚ ਅੈਵਾਕਾਡੋ ਦੇ ਮੁੱਲ ਪੁੱਜੇ ਅਸਮਾਨੀ…

0
467

ਅਾਕਲੈਂਡ (13 ਜੂਨ) : ਸਿਰਫ 1 ਮਹੀਨੇ ਦੇ ਅੰਤਰਾਲ ਵਿੱਚ 200 ਗ੍ਰਾਮ ਅੈਵਾਕਾਡੋ ਦਾ ਮੁੱਲ ਅਪ੍ਰੈਲ ਵਿੱਚ $3.69 ਸੀ | ਪਰ ਹੁਣ ਇਹ ਅੱਜ ਦੇ ਦਿਨ $5.06 ਪੁੱਜ ਚੁੱਕਾ ਹੈ | 
ਜੇਕਰ ਗੱਲ ਬੀਤੇ ਸਾਲ ਦੀ ਕਰੀਏ ਤਾਂ ੳੁਸ ਵੇਲੇ ਅੈਵਾਕਾਡੋ ਦਾ ਮੁੱਲ $3.38 ਸੀ | ਇਸਦੇ ਸਬੰਧ ਵਿੱਚ ਸਟੈਸਟਿਕਸ ਨਿੳੂਜ਼ੀਲੈਂਡ ਦੇ ਪ੍ਰਾਈਸ ਮੈਨੇਜਰ ਮੈਥੀੳੂ ਹੇਅ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਅੈਵਾਕਾਡੋ ਦਾ ਮੁੱਲ ਵੱਧਣ ਦਾ ਕਾਰਨ ਇਹ ਹੈ ਕਿ ਇਹ ਇਸ ਮੌਸਮ ਦਾ ਫੱਲ ਨਹੀਂ ਹੈ | ਝਾੜ ਅਗਸਤ ਤੋਂ ਮਾਰਚ ਤੱਕ ਪੈਦਾ ਹੁੰਦਾ ਹੈ, ਜਿਸਦੇ ਚੱਲਦੇ ਅੈਵਾਕਾਡੋ ਦਾ ਮੁੱਲ ਵਧਿਅਾ ਹੈ | 
ਇਸ ਤੋਂ ਇਲਾਵਾ ਨਿੳੂਜ਼ੀਲੈਂਡ ਅੈਵਾਕਾਡੋ ਗ੍ਰੋਅਨ ਅੈਸੋਸ਼ੀਏਸ਼ਨ ਵਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਸਲ ਅੱਧੀ ਹੋਈ ਹੈ | ਇਸੇ ਦੇ ਚੱਲਦਿਅਾਂ ਅੈਵਾਕਾਡੋ ਦੇ ਭਾਅ ਜਿਅਾਦਾ ਵਧੇ ਹਨ | ਦੱਸਣਯੋਗ ਹੈ ਕਿ ਅੈਵਾਕਾਡੋ ਨੂੰ ਛੱਡ ਕੇ ਬਾਕੀ ਫੱਲ-ਫਰੂਟ ਅਤੇ ਸਬਜ਼ੀਅਾਂ ਦੇ ਮੁੱਲ ਘਟੇ ਹੀ ਹਨ | ਇਥੋਂ ਤੱਕ ਕਿ ਮੀਟ ਅਤੇ ਪੋਲਟਰੀ ਅਾਦਿ ਦੇ ਭਾਅ ਵਿੱਚ ਵੀ ਤਕਰੀਬਨ 1% ਤੱਕ ਗਿਰਾਵਟ ਅਾਈ ਹੈ |