ਏਅਰ ਨਿਊਜ਼ੀਲੈਂਡ ਨੇ ਡਾਇਰੈਕਟ ਚੈੱਕ-ਇਨ ਦੀ ਸੁਵੀਧਾ ਕੀਤੀ ਬੰਦ…

0
173

ਆਕਲੈਂਡ (15 ਜੂਨ, ਹਰਪ੍ਰੀਤ ਸਿੰਘ) : ਏਅਰ ਨਿਊਜ਼ੀਲੈਂਡ ਵਲੋਂ ਆਪਣੇ ਆਪਰੇਸ਼ਨਾਂ ਵਿੱਚ ਬਦਲੀ ਕਰਦੇ ਹੋਏ ਸਿੱਧਾ ਚੈੱਕ-ਇਨ ਦੀ ਸੁਵੀਧਾ ਬੰਦ ਕਰ ਦਿੱਤੀ ਗਈ ਹੈ |
ਜਾਣਕਾਰੀ ਅਨੁਸਾਰ ਇਹ ਬਦਲਾਅ 1 ਜੁਲਾਈ ਤੋਂ ਕੀਤਾ ਜਾਵੇਗਾ | ਜਿਕਰਯੋਗ ਹੈ ਕਿ ਡੋਮੈਸਟਿਕ ਡਾਇਰੈਕਟ ਚੈੱਕ-ਇਨ ਦੀ ਸੁਵੀਧਾ ਸਿਰਫ 0.07% ਯਾਤਰੀਆਂ ਵਲੋਂ ਹੀ ਵਰਤੀ ਜਾਂਦੀ ਸੀ, ਜਿਸ ਕਰਕੇ  ਇਹ ਫੈਸਲਾ ਲਿਆ ਗਿਆ ਹੈ | ਇਹ ਸੇਵਾ ਉਨਾਂ ਗ੍ਰਾਹਕਾਂ ਵਲੋਂ ਵਰਤੀ ਜਾਂਦੀ ਸੀ, ਜੋ ਕਿ ਆਪਣੀ ਈ-ਟਿਕਟ ਸਕੈਨ ਕਰਕੇ ਹੀ ਫਲਾਈਟ ਅੰਦਰ ਜਾ ਸਕਦੇ ਸਨ ਅਤੇ ਜਿੰਨਾਂ ਕੋਲ ਆਪਣਾ ਕੋਈ ਸਮਾਨ ਨਹੀਂ ਹੁੰਦਾ ਸੀ |
ਏਅਰ ਨਿਊਜ਼ੀਲੈਂਡ ਵਲੋਂ ਯਾਤਰੀਆਂ ਨੂੰ ਚੈੱਕ- ਇਨ ਤੋਂ ਪਹਿਲਾਂ ਏਅਰਪੋਰਟ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ | ਆਨਲਾਈਨ ਚੈੱਕ-ਇੰਨ ਕਰਨ ਲਈ http://airnewzealand.co.nz/ ਇਸ ਲਿੰਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ |