ਏਵਨਡੇਲ ਦੇ ਰਜਨਾਲਡ ਸ਼ਰਮਾ ਦੇ ਕਾਤਲ ਨੂੰ ਦੋਸ਼ ਮੁਕਤ ਕੀਤੇ ਜਾਣ ਤੇ ਪਰਿਵਾਰਕ ਮੈਂਬਰਾਂ ਵਿੱਚ ਭਾਰੀ ਰੋਸ…

0
69

ਅਾਕਲੈਂਡ (17 ਅਗਸਤ) : ਬੀਤੇ ਵਰ੍ਹੇ ਅਗਸਤ 9 ਨੂੰ ਅੈਵਨਡੇਲ ਦੇ ਰਹਿਣ ਵਾਲੇ ਰਜਨਾਲਡ ਸ਼ਰਮਾ(25) ਦਾ ਕਤਲ ਹੋਗਲੇ ਅੈਵੀਨਿੳੂ ਦੇ ਇੱਕ ਦੇ ਹੋਈ ਪਾਰਟੀ ਦੌਰਾਨ ਘਰ ਦੇ ਡਰਾਈਵ ਵੇਅ ਵਿੱਚ ਹੋ ਗਿਅਾ ਸੀ ਅਤੇ ਸ਼ਰਮਾ ਦੀ ਮੌਤ ਤੋਂ 6 ਹਫਤਿਅਾਂ ਬਾਅਦ ਕਾਰਲੋਸ ਪਿੳੂਲਾ (23) ਨੂੰ ਸ਼ਰਮਾ ਦੇ ਕਤਲ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਅਾ ਸੀ | ਦੱਸਣਯੋਗ ਹੈ ਕਿ ਕਾਰਲੋਸ ਵਲੋਂ ਸ਼ਰਮਾ ਤੇ ਕੀਤੇ ਜੋਰ ਨਾਲ ਵਾਰ ਦੇ ਚੱਲਦਿਅਾਂ ੳੁਸਦੀ ਮੌਤ ਹੋਈ ਸੀ | 
ਕਾਰਲੋਸ ਨੂੰ ਜੁਲਾਈ ਵਿੱਚ ਕੇਸ ਦੀ ਕਾਰਵਾਈ ਸ਼ੁਰੂ ਹੋਣ ਤੱਕ ਜੇਲ ਵਿੱਚ ਹੀ ਰਹਿਣਾ ਪਿਅਾ ਸੀ | ਕੇਸ ਦੀ ਚੱਲਦੀ ਕਾਰਵਾਈ ਦੌਰਾਨ ਕਾਰਲੋਸ ਦੇ ਵਕੀਲ ਵਲੋਂ ਕਿਹਾ ਗਿਅਾ ਸੀ ਕਿ ਕਾਰਲੋਸ ਦੇ ਹੱਥ ਤੇ ਸੱਟ ਲੱਗਣ ਕਾਰਨ ੳੁਹ ਕਿਸੇ ਤੇ ਹੱਥ ਚੁੱਕ ਹੀ ਨਹੀਂ ਸਕਦਾ ਅਤੇ ਤਕਰੀਬਨ 3 ਹਫਤੇ ਦੀ ਚੱਲੀ ਕਾਰਵਾਈ ਦੌਰਾਨ ਜੱਜ ਅਤੇ ਜਿੳੁਰੀ ਵਲੋਂ ੳੁਸਨੂੰ ਬੇਦੋਸ਼ਾ ਸਾਬਿਤ ਕਰ ਦਿੱਤਾ ਗਿਅਾ ਸੀ |
ਹੁਣ ਕਾਰਲੋਸ ਨੂੰ ਦੋਸ਼ ਮੁਕਤ ਕੀਤੇ ਜਾਣ ਤੇ ਰਜਨਾਲਡ ਸ਼ਰਮਾ ਦਾ ਪਰਿਵਾਰ ਬਹੁਤ ਦੁਖੀ ਹੈ ਅਤੇ ੳੁਨਾਂ ਦਾ ਕਹਿਣਾ ਹੈ ਕਿ ਰਜਨਾਲਡ ਨਾਲ ਕਿਸੇ ਤਰਾਂ ਦਾ ਇਨਸਾਫ ਨਹੀਂ ਕੀਤਾ ਗਿਅਾ ਹੈ | 
ਸ਼ਰਮਾ ਦੇ ਭਰਾ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਅਦਾਲਤ ਨੇ ਕਾਰਲੋਸ ਨੂੰ ਬੇਦੋਸ਼ਾ ਦੱਸਿਅਾ ਹੈ ਤਾਂ ਸ਼ਰਮਾ ਦਾ ਕਤਲ ਕਿਸਨੇ ਕੀਤਾ ਅਤੇ ੳੁਨਾਂ ਦੇ ਦਿਮਾਗ ਵਿੱਚ ਹੋਰ ਵੀ ਅਜਿਹੇ ਕਈ ਸਵਾਲ ਹਨ,  ਜੋ ਕਿ ਸਾਰੀ ੳੁਮਰ ੳੁਨਾਂ ਨੂੰ ਤੰਗ ਕਰਦੇ ਰਹਿਣਗੇ | 
ਦੱਸਣਯੋਗ ਹੈ ਕਿ ਇਸ ਅੈਤਵਾਰ ਪਰਿਵਾਰਕ ਮੈਂਬਰਾਂ ਵਲੋਂ ਸ਼ਰਮਾ ਦੀ ਬਰਸੀ ਵੀ ਮਨਾਈ ਜਾਵੇਗੀ ਅਤੇ ਇਸ ਮੌਕੇ ਰਜਨਾਲਡ ਦੀ ਅਮਰੀਕਾ ਰਹਿੰਦੀ ਛੋਟੀ ਭੈਣ ਅਤੇ ਮਾਤਾ ਜੀ, ੳੁਸਦਾ ਭਰਾ ਅਲਫਰਡ ਸ਼ਰਮਾ ਅਤੇ ੳੁਨਾਂ ਦੇ ਪਿਤਾ ਜੋ ਕਿ ਅਾਕਲੈਂਡ ਰਹਿੰਦੇ ਹਨ ੳੁਸਦੀ ਬਰਸੀ ਮਨਾ ਕੇ ੳੁਸਨੂੰ ਸ਼ਰਧਾਂਜਲੀ ਦੇਣਗੇ |