ਏਵੀਏਸ਼ਨ ਸਕਿਓਰਟੀ ਸਰਵਿਸ ਨੇ ਲਿਆ ਅਹਿਮ ਫੈਸਲਾ, ਨਿਊਜੀਲੈਂਡ ਦੇ ਏਅਰਪੋਰਟਾਂ ਤੇ ਲਗਾਏ ਜਾਣਗੇ “ਫੁੱਲ ਬਾਡੀ ਸਕੈਨਰ”

0
139

ਆਕਲੈਂਡ (22 ਅਗਸਤ): ਅਗਲੇ ਸਾਲ ਤੱਕ ਨਿਊਜੀਲੈਂਡ ਦੇ ਏਅਰਪੋਰਟਾਂ ਉੱਤੇ 'ਫੁੱਲ ਬਾਡੀ ਸਕੈਨਰ' ਲਗਾਏ ਜਾਣ ਦਾ ਫੈਸਲਾ ਏਵੀਏਸ਼ਨ ਸਕਿਓਰਟੀ ਸਰਵਿਸ ਵਲੋਂ ਲਿਆ ਗਿਆ ਹੈ।

ਇਸ ਸਬੰਧਿਤ ਏਵੀਏਸ਼ਨ ਸਕਿਓਰਟੀ ਸਰਵਿਸ ਵਲੋਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੈਨਰ ਇਮੈਜਿੰਗ ਤਕਨੀਕ ਯੁਕਤ ਹੋਣਗੇ ਅਤੇ ਇਹ ਸਕੈਨਰ ਆਕਲੈਂਡ, ਕ੍ਰਾਈਸਚਰਚ, ਡੁਨੇਡਿਨ, ਕੁਈਨਟਾਊਨ, ਵੈਲਿੰਗਟਨ ਦੇ ਏਅਰਪੋਰਟਾਂ ਤੇ ਲਗਾਏ ਜਾਣਗੇ।

ਦੱਸਣਯੋਗ ਹੈ ਕਿ ਬੀਤੇ ਵਰ੍ਹੇ ਅਜਿਹਾ ਇੱਕ ਸਕੈਨਰ ਵੈਲਿੰਗਟਨ ਏਅਰਪੋਰਟ ਤੇ ਟ੍ਰਾਇਲ ਵਜੋਂ ਲਗਾਇਆ ਗਿਆ ਸੀ ਅਤੇ ਇਸ ਦੀ ਕਾਮਯਾਬੀ ਤੋਂ ਬਾਅਦ ਹੀ  ਏਵੀਏਸ਼ਨ ਸਕਿਓਰਟੀ ਸਰਵਿਸ ਵਲੋਂ ਹਾਂ-ਪੱਖੀ ਫੈਸਲਾ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਇਨ੍ਹਾਂ ਸਕੈਨਰਾਂ ਦੀ ਮੱਦਦ ਨਾਲ ਅੱਤਵਾਦੀ ਗਤੀਵਿਧੀਆਂ ਅਤੇ ਨਸ਼ਾ ਤਸਕਰਾਂ ਤੇ ਨਕੇਲ ਪਾਉਣ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਮਿਲੇਗੀ।