ਐਪਲ ਦੇ ਨਵੇਂ ਮਾਡਲ ਲਾਂਚ ਹੋਣ ਸਬੰਧਿਤ ਲੀਕ ਹੋਈ ਅਹਿਮ ਜਾਣਕਾਰੀ

0
135

 ਆਕਲੈਂਡ (23 ਅਗਸਤ) ਐਪਲ ਇਸ ਵਾਰ ਤਿੰਨ ਆਈਫੋਨ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ iphone 9, iphone 11 ਅਤੇ iphone 11 plus ਹਨ। ਦੱਸਿਆ ਜਾ ਰਿਹਾ ਹੈ ਕਿ ਇੰਨਾਂ 'ਚ ਸਭ ਤੋਂ ਘੱਟ ਕੀਮਤ ਵਾਲਾ ਆਈਫੋਨ 9 ਹੋਵੇਗਾ ਜਿਸ 'ਚ ਆਈਫੋਨ ਐਕਸ ਵਰਗੀ ਹੀ ਨੌਚ ਵਾਲੀ 6.1 ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਹੋਵੇਗੀ। ਇਸ ਤੋਂ ਇਲਾਵਾ ਆਈਫੋਨ ਐਕਸ2 ਅਤੇ ਆਈਫੋਨ ਐਕਸ ਪਲੱਸ 'ਚ oled ਡਿਸਪਲੇਅ ਦਿੱਤੀ ਜਾਵੇਗੀ। ਇੰਨਾਂ 'ਚ ਸਿਰਫ 5.8 ਇੰਚ ਅਤੇ 6.5 ਇੰਚ ਦੀ ਡਿਸਪਲੇਅ ਦਿੱਤੀ ਜਾਵੇਗੀ।

ਮੈਕਪਰੂਫ ਪੋਰਟਲ ਮੁਤਾਬਕ ਨਵੇਂ ਆਈਫੋਨ ਲਈ ਪ੍ਰੀ-ਆਰਡਰ 14 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਰਿਪੋਰਟ 'ਚ ਜਰਮਨ ਸੈਲੂਲਰ ਦੇ ਸੂਤਰਾਂ ਦਾ ਹਵਾਲਾ ਦਿੱਤ ਗਿਆ ਹੈ। ਆਮ ਤੌਰ 'ਤੇ ਐਪਲ ਸਤੰਬਰ ਦੇ ਹੀ ਪਹਿਲੇ ਜਾਂ ਦੂਜੇ ਹਫਤੇ 'ਚ ਹੀ ਨਵੇਂ ਆਈਫੋਨ ਲਈ ਪ੍ਰੀ-ਆਰਡਰ ਸ਼ੁਰੂ ਕਰਦਾ ਹੈ। ਪਿਛਲੇ ਸਾਲ ਕੰਪਨੀ ਨੇ ਆਈਫੋਨ ਐਕਸ 12 ਸਤੰਬਰ ਨੂੰ ਹੀ ਲਾਂਚ ਕੀਤਾ ਸੀ ਅਤੇ ਇਸ ਦੇ ਲਈ ਪ੍ਰੀ-ਆਰਡਰ 15 ਸਤੰਬਰ ਤੋਂ ਸ਼ੁਰੂ ਹੋਏ ਸਨ।

ਬਲੂਫਿਨ ਰਿਸਰਚ ਮੁਤਾਬਕ ਅਨਾਲਿਸਟਸ ਪ੍ਰੈਡਿਕਟ ਦਾ ਕਹਿਣਾ ਹੈ ਕਿ ਅਗਲੇ ਤਿੰਨ ਨਵੇਂ ਆਈਫੋਨ ਦੀ ਡਿਮਾਂਡ ਕਾਫੀ ਜ਼ਿਆਦਾ ਹੋਣ ਵਾਲੀ ਹੈ ਅਤੇ ਇਸ ਕਾਰਨ ਕਈ ਐਕਸਪਰਟਸ ਦਾਅਵਾ ਕਰ ਰਹੇ ਹਨ ਕਿ ਕੰਪਨੀ ਆਈਫੋਨ ਐਕਸ ਦਾ ਪ੍ਰੋਡਕਸ਼ਨ ਬੰਦ ਕਰ ਦੇਵੇਗੀ। ਇਕ ਰਿਪੋਰਟ ਮੁਤਾਬਕ ਐਪਲ ਆਈਫੋਨ ਐਕਸ ਦਾ 5.8 ਇੰਚ ਵੇਰੀਐਂਟ ਅਤੇ 6.5 ਇੰਚ ਦਾ ਆਈਫੋਨ ਪਲੱਸ ਲਾਂਚ ਕਰੇਗਾ। ਇਸ ਤੋਂ ਇਲਾਵਾ ਇਕ 6.1 ਇੰਚ ਦੀ ਐੱਲ.ਸੀ.ਡੀ. ਆਈਫੋਨ ਵੀ ਲਾਂਚ ਹੋਵੇਗਾ ਜੋ ਦੋਵੇਂ ਵੇਰੀਐਂਟ ਦੇ ਮੁਕਾਬਲੇ ਸਸਤਾ ਹੋਵੇਗਾ। ਬਲੂਫਿਨ ਅਨਾਲਿਸਟ ਨੇ ਅਨੁਮਾਨ ਲਗਾਇਆ ਹੈ ਕਿ ਐਪਲ 2018 ਦੀ ਤੀਸਰੀ ਅਤੇ ਚੌਥੀ ਤਿਮਾਹੀ 'ਚ ਆਈਫੋਨ ਦੇ 91 ਮਿਲੀਅਨ ਯੂਨਿਟਸ ਦਾ ਪ੍ਰੋਡਕਸ਼ਨ ਕਰੇਗਾ ਜਦਕਿ 2019 ਦੀ ਦੂਜੀ ਤਿਮਾਹੀ 'ਚ 92 ਮਿਲੀਅਨ ਨਵੇਂ ਆਈਫੋਨ ਦਾ ਪ੍ਰੋਡਕਸ਼ਨ ਕੀਤਾ ਜਾਵੇਗਾ।

ਅਮਰੀਕਾ 'ਚ iphone 9 ਦੀ ਸ਼ੁਰੂਆਤੀ ਕੀਮਤ 699 ਡਾਲਰ ਹੋ ਸਕਦੀ ਹੈ। iphone 11 ਅਤੇ iphone 11 Plus ਦੀ ਕੀਮਤ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਪਿਛਲੇ ਸਾਲ ਲਾਂਚ ਹੋਏ ਮਾਡਲਾਂ ਦੀ ਕੀਮਤ ਘਟਾ ਵੀ ਸਕਦੀ ਹੈ। ਆਈਫੋਨ X ਦੀ ਸ਼ੁਰੂਆਤੀ ਕੀਮਤ 899 ਡਾਲਰ ਅਤੇ ਆਈਫੋਨ X ਪਲੱਸ ਦੀ ਕੀਮਤ 999 ਡਾਲਰ ਹੋ ਸਕਦੀ ਹੈ। ਪਿਛਲੇ ਸਾਲ ਆਈਫੋਨ X ਦੀ ਸ਼ੂਰੂਆਤੀ ਕੀਮਤ 999 ਡਾਲਰ ਰੱਖੀ ਗਈ ਸੀ। ਭਾਰਤ 'ਚ 64 ਜੀ. ਬੀ. ਵਾਲੇ ਫੋਨ ਦੀ ਕੀਮਤ 89,000 ਰੁਪਏ ਅਤੇ 256 ਜੀ. ਬੀ. ਦੀ ਕੀਮਤ 1.02 ਲੱਖ ਰੁਪਏ ਰੱਖੀ ਗਈ ਸੀ।