ਐਮੀਨੈਮ ਕੋਨਸਰਟ ਦੇ ਚੱਲਦਿਆਂ ਵੈਲਿੰਗਟਨ ਦੇ ਸਟੇਟ ਹਾਈਵੇਅ -1 ਤੇ ਲੱਗੇ ਟ੍ਰੈਫਿਕ ਜਾਮ…

0
193

ਆਕਲੈਂਡ (3 ਮਾਰਚ) : ਐਮੀਨੈਮ ਕੋਨਸਰਟ ਦੇ ਚੱਲਦਿਆਂ ਕਪਟੀ ਕੋਸਟ ਦੇ ਸਟੇਟ ਹਾਈਵੇਅ-1 ਤੇ ਟ੍ਰੈਫਿਕ ਦੇ ਭਾਰੀ ਜਾਮ ਦੇਖਣ ਨੂੰ ਮਿਲ ਰਹੇ ਹਨ ਅਤੇ ਇਸੇ ਦੇ ਚੱਲਦੇ ਰਾਹਗੀਰਾਂ ਨੂੰ ਡੇਢ ਘੰਟੇ ਦੀ ਦੇਰੀ ਤੱਕ ਝੱਲਣੀ ਪੈ ਸਕਦੀ ਹੈ |
ਇਸ ਤੋਂ ਇਲਾਵਾ ਪੇਕਾਪੇਕਾ ਅਤੇ ਓਟਾਕੀ ਦੇ ਖੇਤਰ ਵਿੱਚ 1 ਘੰਟੇ ਦੀ ਦੇਰੀ ਨਾਲ ਟ੍ਰੈਫਿਕ ਚੱਲ ਰਹੀ ਹੈ | ਜਿਕਰਯੋਗ ਹੈ ਕਿ ਇਹ ਟ੍ਰੈਫਿਕ ਜਾਮ ਵੈਲਿੰਗਟਨ ਦੇ ਵੈਸਟਪੈੱਕ ਸਟੇਡੀਅਮ ਵਿੱਚ ਅੱਜ ਹੋ ਰਹੇ ਕੋਨਸਰਟ ਦੇ ਚੱਲਦਿਆਂ ਲੱਗੇ ਹਨ, ਕਿਉਕਿ ਲੋਕ ਭਾਰੀ ਗਿਣਤੀ ਵਿੱਚ ਇਹ ਦੇਖਣ ਲਈ ਪੁੱਜ ਰਹੇ ਹਨ | ਵਧੇਰੇ ਜਾਣਕਾਰੀ ਲਈ  www.nzta.govt.nz/hotspots ਇਸ ਲਿੰਕ ਤੇ ਕਲਿੱਕ ਕੀਤਾ ਜਾ ਸਕਦਾ ਹੈ |