ਐੱਮ ਬੀ ਆਈ ਈ ਨੇ ਪ੍ਰਵਾਸੀ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਵਾਲੇ ਕਾਰੋਬਾਰੀਆਂ ਦੀ ਸੂਚੀ ਕੀਤੀ ਜਾਰੀ

0
130

ਆਕਲੈਂਡ (31 ਅਗਸਤ): ਨਿਊਜ਼ੀਲੈਂਡ ਦੇ ਜੋ ਛੋਟੇ ਜਾਂ ਵੱਡੇ ਕਾਰੋਬਾਰੀਆਂ ਆਪਣੇ ਕਰਮਚਾਰੀਆਂ ਨੂੰ ਸ਼ੋਸ਼ਿਤ ਕਰਨ ਦੇ ਦੋਸ਼ੀ ਪਾਏ ਗਏ ਹਨ ਅਤੇ ਐਮ ਬੀ ਆਈ ਈ ਵਲੋਂ ਉਨ੍ਹਾਂ ਤੇ 'ਸਟੈਂਡ ਡਾਊਨ ਪੀਰੀਅਡ' ਲਗਾਇਆ ਗਿਆ ਹੈ, ਅਜਿਹੇ ਕਾਰੋਬਾਰੀਆਂ ਦੀ ਮਨਿਸਟਰੀ ਆਫ ਬਿਜਨੈਸ, ਇਨੋਵੇਸ਼ਨ ਐਂਡ ਇਮਪਲੋਇਮੈਂਟ (ਐਂਐੱਮ ਬੀ ਆਈ ਈ) ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਾਫੀ ਵੱਡੇ-ਵੱਡੇ ਕਾਰੋਬਾਰੀਆਂ ਤੋਂ ਲੈਕੇ ਛੋਟੇ ਤੋਂ ਛੋਟੇ ਕਾਰੋਬਾਰੀਆਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ ਅਤੇ ਇਸ ਸੂਚੀ ਵਿੱਚ ਉਨ੍ਹਾਂ ਸੰਬੰਧਿਤ ਦੱਸਿਆ ਗਿਆ ਹੈ ਕਿ ਉਹ ਕਿਸ ਸਮੇਂ ਤੱਕ ਆਪਣੇ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ ਨਹੀਂ ਕਰ ਸਕਦੇ ਹਨ
ਯੂਨਾਈਟ ਯੂਨੀਅਨ ਨੈਸ਼ਨਲ ਸਕੱਤਰ ਜਰਾਡ ਹਹੀਰ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਸ਼ਿਤ ਹੋਣ ਵਾਲੇ ਜ਼ਿਆਦਾਤਰ ਪ੍ਰਵਾਸੀ ਵਿਦਿਆਰਥੀ ਹੁੰਦੇ ਹਨ ਜੋ ਕਿ ਆਪਣੇ ਵੀਜ਼ਾ ਦੇ ਨਿਯਮਾਂ ਦੇ ਚੱਲਦਿਆਂ ਕੋਈ ਆਵਾਜ਼ ਨਹੀਂ ਚੁੱਕ ਸਕਦੇ ਅਤੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਨਿਊਜੀਲੈਂਡ ਭਰ ਵਿੱਚ ਅਜਿਹੇ ਵਿਦਿਆਰਥੀਆਂ ਦੀ ਮਜਬੂਰੀ ਦਾ ਫਾਇਦਾ ਚੁੱਕਿਆ ਜਾਂਦਾ ਹੈ।

ਸੂਚੀ ਦੇਖਣ ਲਈ ਕਲਿੱਕ ਕਰੋ: https://www.employment.govt.nz/assets/Uploads/stand-down-report-29aug.pdf