ਕਬੱਡੀ ਫੈਡਰੇਸ਼ਨ ਨਿਊਜੀਲੈਂਡ ਵਲੋਂ ਹਰਪ੍ਰੀਤ ਗਿੱਲ ਨਾਲ ਦੁੱਖ ਦਾ ਪ੍ਰਗਟਾਵਾ…

0
201

 

ਅਾਕਲੈਂਡ (29 ਜੂਨ) : ਮਾਲਵਾ ਕਲੱਬ ਦੇ ਆਗੂ  ਹਰਪ੍ਰੀਤ ਸਿੰਘ ਗਿੱਲ ਦੇ ਸਹੁਰਾ ਸਰਦਾਰ ਸਤਵੰਤ ਸਿੰਘ ਦੇ ਅਚਨਚੇਤ ਦੇਹਾਂਤ ਉੱਪਰ  “ ਕਬੱਡੀ ਫੈਡਰੇਸ਼ਨ ਨਿਊਜੀਲੈਂਡ” ਵਲੋਂ ਸੰਸਥਾ ਦੇ  ਚੇਅਰਮੈਨ ਪਰਮਜੀਤ ਬੋਲੀਨਾ , ਪ੍ਰਧਾਨ ਇਕਬਾਲ ਸਿੰਘ ਬੋਦਲ ,ਦਿਲਾਵਰ ਹਰੀਪੁਰ, ਦਰਸ਼ਨ ਨਿੱਜਰ, ਚਰਨਜੀਤ ਥਿਆੜਾ, ਸ਼ਿੰਦਰ ਸਮਰਾ , ਬਬਲੂ ਕੁਰਕਸ਼ੇਤਰ, ਪਰਮਜੀਤ ਮਹਿੰਮੀ, ਬਲਜਿੰਦਰ ਐਸ ਪੀ, ਜਸਕਰਨ ਧਾਰੀਵਾਲ, ਜਸਵਿੰਦਰ ਸੰਧੂ , ਜੁਝਾਰ ਸਿੰਘ  ਪੰਨੂਮਜਾਰਾ ਅਤੇ ਮਨਜਿੰਦਰ ਸਿੰਘ ਬਾਸੀ ਨੇ  ਹਰਪ੍ਰੀਤ ਸਿੰਘ ਗਿੱਲ ਅਤੇ ਉਹਨਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ । ਇਸ ਮੌਕੇ ਪ੍ਰਧਾਨ ਇਕਬਾਲ ਸਿੰਘ ਬੋਦਲ ਅਨੁਸਾਰ ਕਬੱਡੀ ਫੈਡਰੇਸ਼ਨ ਨਿਊਜੀਲੈਂਡ ਦੇ ਨਾਲ ਜੁੜੇ  ਕਲੱਬ ਕਲਗੀਧਰ ਸਪੋਰਟਸ ਕਲੱਬ, ਡਾਂ  ਅੰਬੇਦਕਰ ਸਪੋਰਟਸ ਕਲੱਬ, ਦੇਸ਼ ਪੰਜਾਬ ਸਪੋਰਟਸ ਕਲੱਬ, ਵਾਇਕਾਟੋ ਸਪੋਰਟਸ ਕਲੱਬ, ਭਿੰਡਰਾਂਵਾਲਾ ਸਪੋਰਟਸ ਕਲੱਬ ਟੌਰੰਗਾ, ਅਜਾਦ ਸਪੋਰਟਸ ਕਲੱਬ, ਦਸ਼ਮੇਸ਼ ਸਪੋਰਟਸ ਕਲੱਬ ਟੀ ਪੁੱਕੀ,  ਯੰਗ ਸਪੋਰਟਸ ਕਲੱਬ ਟੀ ਪੁੱਕੀ, ਬਾਬਾ ਭਾਗ ਸਿੰਘ ਸਪੋਰਟਸ ਕਲੱਬ ਹੇਸਟਿੰਗ  , ਮਾਲਵਾ ਸਪੋਰਟਸ ਕਲੱਬ ਅਤੇ ਹੋਰ ਸਹਿਯੋਗੀ ਕਲੱਬਾਂ ਦੇ ਮੈਬਰ, ਪ੍ਰਬੰਧਕ ਤੇ ਖਿਡਾਰੀਆਂ ਵਲੋਂ ਵੀ ਫੈਡਰੇਸ਼ਨ ਦੇ ਮਾਧਿਅਮ ਰਾਹੀਂ ਗਰੇਵਾਲ ਅਤੇ ਗਿੱਲ ਪਰਿਵਾਰ ਨਾਲ ਸ਼ੋਕ ਸਾਂਝਾ ਕੀਤਾ ਗਿਆ |