ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਸੀਜਨ ਦੀਆਂ ਤਿਆਰੀਆਂ ਮੁਕੱਮਲ ।

0
200

ਭਾਈ ਦਲਜੀਤ ਸਿੰਘ ਦੇ ਯਤਨਾਂ ਲਈ ਧੰਨਵਾਦੀ ਮਤਾ ਤੇ ਸਨਮਾਨ ਦਾ ਐਲਾਨ।
ਆਕਲੈਂਡ (ਤਰਨਦੀਪ ਬਿਲਾਸਪੁਰ) ਨਿਊਜੀਲੈਂਡ ਦੇ ਪੰਜਾਬੀ ਭਾਈਚਾਰੇ ਦੀ ਸਭ ਤੋਂ ਵੱਡੀ ਖੇਡ ਬਾਡੀ “ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ” ਦੀ ਵਿਸ਼ੇਸ਼ ਇਕੱਤਰਤਾ ਆਕਲੈਂਡ ਦੇ ਪੰਜਾਬ ਵਿਰਾਸਤ ਭਵਨ ਵਿੱਚ ਸ਼ਨੀਵਾਰ ਬਾਅਦ ਦੁਪਹਿਰ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੋਲੀਨਾ ਦੀ ਅਗਵਾਈ ‘ਚ ਹੋਈ । ਇਸ ਮੌਕੇ ਫੈਡਰੇਸ਼ਨ ਦੇ ਬੁਲਾਰੇ ਮਨਜਿੰਦਰ ਸਿੰਘ ਬਾਸੀ ਨੇ ਸਮੁੱਚੇ ਨਿਊਜੀਲੈਂਡ ਤੋਂ ਪਹੁੰਚੇ ਫੈਡਰੇਸ਼ਨ ਦੇ ਨੁਮਾਇੰਦਿਆਂ ਦਾ ਜਿੱਥੇ ਧੰਨਵਾਦ ਕੀਤਾ । ਉੱਥੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਖੇਡ ਸੀਜਨ ਵਿੱਚ ਤਿੰਨ ਦਰਜਨ ਖਿਡਾਰੀ , ਆਫੀਸਲ , ਕੁੰਮੇਂਟੇਟਰ ਅਤੇ ਖੇਡ ਪੱਤਰਕਾਰ ਭਾਰਤ ਤੋਂ 18 ਅਤੇ 19 ਸਤੰਬਰ ਨੂੰ ਦੋ ਜੱਥਿਆ ‘ਚ ਪਹੁੰਚ ਰਹੇ ਹਨ। ਜਿਹੜੇ ਕਿ 21 ਸਤੰਬਰ ਨੂੰ ਟੌਰੰਗੇ  ਗੁਰੂ ਘਰ ਦੀਆਂ ਗ੍ਰਾਊਂਡਾਂ ਤੋਂ ਆਦਿ ਜੁਗਾਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ ‘ਚ ਸੀਜਨ ਦੀ ਸੁਰੂਆਤ ਕਰਕੇ ਤਿੰਨ ਨਵੰਬਰ ਨੂੰ ਕਲਗੀਧਰ ਸਪੋਰਟਸ ਕਲੱਬ ਵੱਲੋਂ ਆਯੋਜਿਤ ਟੂਰਨਾਮੈਂਟ ਸੀਜਨ ਦੀ ਸਮਾਪਤੀ ਕਰਨਗੇ । ਇਸ ਮੌਕੇ ਫੈਡਰੇਸ਼ਨ  ਦੇ ਪ੍ਰਧਾਨ ਇਕਬਾਲ ਸਿੰਘ ਬੋਦਲ ਨੇ ਕਿਹਾ ਕਿ ਇਸ ਬਾਰ ਦਾ ਕਬੱਡੀ ਸੀਜਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਉਤਸਵ ਨੂੰ ਸਮਰਪਿਤ ਹੋਵੇਗਾ । ਇਸਤੋਂ ਬਾਅਦ ਫੈਡਰੇਸ਼ਨ ਦੇ ਜਰਨਲ ਸਕੱਤਰ ਦਰਸ਼ਨ ਸਿੰਘ ਨਿੱਝਰ ਨੇ ਸੁਪਰੀਮ ਸਿੱਖ ਸੁਸਾਇਟੀ ਅਤੇ ਉਸਦੇ ਦੇ ਮੁੱਖ ਬੁਲਾਰੇ ਭਾਈ ਦਲਜੀਤ ਸਿੰਘ , ਟੌਰੰਗਾ ਸਿੱਖ ਸੁਸਾਇਟੀ ਤੇ ਬੇ ਆਫ ਪਲੈਂਟੀ ਸਿੱਖ ਸੁਸਾਇਟੀ ਟੀ-ਪੁੱਕੀ ਦੇ ਅਣਥੱਕ ਯਤਨਾਂ ਲਈ ਧੰਨਵਾਦੀ ਮਤਾ ਪੇਸ਼ ਕਰਦਿਆਂ ਫੈਡਰੇਸ਼ਨ ਅੱਗੇ ਉਕਤ ਸੰਸਥਾਵਾਂ ਤੇ ਭਾਈ ਦਲਜੀਤ ਸਿੰਘ ਦੇ ਸਨਮਾਨ ਦੀ ਮੰਗ ਰੱਖੀ । ਜਿਸਨੂੰ ਮੀਟਿੰਗ ਦੁਰਾਨ ਸਰਬਸੰਮਤੀ ਨਾਲ ਪਾਸ ਕਰਦਿਆਂ ਐਲਾਨ ਕੀਤਾ । ਟੌਰੰਗਾ ਟੂਰਨਾਮੈਂਟ ਤੇ ਟੌਰੰਗਾ ਸਿੱਖ ਸੁਸਾਇਟੀ , ਟੀ-ਪੁੱਕੀ ਟੂਰਨਾਮੈਂਟ ਤੇ ਟੀ-ਪੁੱਕੀ ਸੁਸਾਇਟੀ ਤੇ ਸੀਜਨ ਦੇ ਆਖਰੀ ਟੂਰਨਾਮੈਂਟ ਜਾਣੀ 3 ਨਵੰਬਰ ਨੂੰ ਸੁਪਰੀਮ ਸਿੱਖ ਸੁਸਾਇਟੀ ਅਤੇ ਵਿਸ਼ੇਸ਼ ਤੌਰ ਤੇ ਭਾਈ ਦਲਜੀਤ ਸਿੰਘ ਦਾ ਹੁਣ ਤੱਕ ਕਬੱਡੀ ਲਈ ਕੀਤੇ  ਅਣਥੱਕ ਯਤਨਾਂ ਅਤੇ ਸੈਂਕੜੇ ਖਿਡਾਰੀਆਂ ਨੂੰ ਨਿਊਜੀਲੈਂਡ ਦੀ ਧਰਤੀ ਤੋਂ ਕੌਮਾਂਤਰੀ ਪਰਵਾਜ਼ ਦੇਣ ਲਈ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਦਿਲਾਵਰ ਸਿੰਘ ਹਰੀਪੁਰ , ਸ਼ਿੰਦਰ ਸਮਰਾਂ ,ਭੁਪਿੰਦਰ ਪਾਸਲਾ , ਚਰਨਜੀਤ ਸਿੰਘ ਥਿਆੜਾ, ਬਬਲੂ ਕੁਰੂਕਸ਼ੇਤਰ , ਬਲਵੀਰ ਮੱਦੂ , ਕੰਤਾਂ ਧਾਲੀਵਾਲ , ਜਸਕਰਨ ਧਾਲੀਵਾਲ , ਆਦਿ ਹਾਜਿਰ ਸਨ ।