ਕਬੱਡੀ ਫ਼ੈਡਰੇਸ਼ਨ ਵੱਲੋਂ ਖਿਡਾਰੀਆਂ ਨੂੰ ਤਿਆਰ ਰਹਿਣ ਦਾ ਸੱਦਾ

0
340

ਆਕਲੈਂਡ (ਐਨਜ਼ੈੱਡ ਪੰਜਾਬੀ ਨਿਊਜ ਬਿਊਰੋ) : ਪੰਜਾਬੀਆਂ ਦੀ ਮਾਂ-ਖੇਡ ਵਜੋਂ ਜਾਣੀ ਜਾਂਦੀ ਕਬੱਡੀ ਦਾ ਗਰਮੀਆਂ ਵਾਲਾ ਸੀਜਨ ਅਗਲੇ ਅਕਤੂਬਰ ਮਹੀਨੇ ਦੇ ਦੂਸਰੇ ਹਫਤੇ ਸ਼ੁਰੂ ਹੋਵੇਗਾ ਅਤੇ ਖਿਡਾਰੀਆਂ ਨੂੰ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰਨ ਦਾ ਸੱਦਾ ਦਿੱਤਾ ਗਿਆ। ਇਸ ਦੌਰਾਨ ਖੇਡ ਪ੍ਰੇਮੀਆਂ ਨੂੰ ਖੇਡ ਮੈਦਾਨ 'ਚ ਇਕ ਵਾਰ ਫਿਰ ਪੰਜਾਬ ਦੇ ਪੇਂਡੂ ਖੇਡ ਮੇਲਿਆਂ ਵਰਗਾ ਮਾਹੌਲ ਵੇਖਣ ਨੂੰ ਮਿਲੇਗਾ।
ਇਹ ਜਾਣਕਾਰੀ ਦਿੰਦਿਆਂ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਦੇ ਚੇਅਰਮੈਨ ਪਰਮਜੀਤ ਬੋਲੀਨਾ, ਇਕਬਾਲ ਸਿੰਘ ਬੋਦਲ ਪ੍ਰਧਾਨ ,ਦਿਲਾਵਰ ਸਿੰਘ ਹਰੀ ਪੁਰ ਮੀਤ ਪ੍ਰਧਾਨ, ਦਰਸ਼ਨ ਸਿੰਘ ਨਿੱਜਰ ਸਕੱਤਰ, ਪਰਮਜੀਤ ਮਹਿਮੀ ਪ੍ਰੈਸ ਸਕੱਤਰ, ਸ਼ਿੰਦਰ ਸਮਰਾ ਖਜਾਨਚੀ, ਚਰਨਜੀਤ ਸਿੰਘ ਥਿਆੜਾ ਵਾਇਸ ਚੇਅਰਮੈਨ,ਬਬਲੂ ਕਰੁਕਸ਼ੇਤਰ , ਗੋਪਾ ਬੈਂਸ , ਗੋਲਡੀ ਸਹੋਤਾ,ਕਾਂਤਾ ਧਾਰੀਵਾਲ ਤੇ ਬਲਵੀਰ ਸੰਧੂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਥੋੜ੍ਹੇ ਲੇਟ ਸ਼ੁਰੂ ਕੀਤੇ ਜਾ ਰਹੇ ਹਨ ਕਿਉਕਿ ਪਹਿਲਾਂ ਇਹ ਸੀਜਨ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਪਹਿਲੇ ਹਫਤੇ ਸ਼ੁਰੂ ਕਰਨ ਦਾ ਵਿਚਾਰ ਸੀ ਪਰ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ  ਵੱਲੋਂ "ਸਿੱਖ ਚਿਲਡਰਨ ਡੇਅ" 6-7 ਅਕਤੂਬਰ  ਨੂੰ ਮਨਾਇਆ ਜਾਣਾ ਹੈ।  ਜਿਸ ਵਿੱਚ ਤਕਰੀਬਨ ਨਿਊਜ਼ੀਲੈਂਡ ਦੇ ਸਾਰੇ ਸ਼ਹਿਰਾਂ ਤੋ ਬੱਚੇ ਭਾਗ ਲੈਂਦੇ ਹਨ ਤੇ ਮਾਂ ਬਾਪ ਵੀ ਬੱਚਿਆਂ ਦੀ ਤਿਆਰੀ ਕਰਵਾਉਣ ਵਿੱਚ ਜੁੱਟੇ ਰਹਿੰਦੇ ਹਨ। ਇਸ ਲਈ ਫੈਡਰੇਸ਼ਨ ਦੇ ਸਾਰੇ ਮੈਬਰਾਂ ਫੈਸਲਾ ਕੀਤਾ ਕਿ ਕਬੱਡੀ ਸੀਜਨ ਇਸ ਈਵੈਂਟ ਤੋ ਬਾਅਦ ਵਿੱਚ ਹੀ ਸ਼ੁਰੂ ਕੀਤਾ ਜਾਵੇ ਤੇ ਲਗਾਤਾਰ ਸਾਰੇ ਸ਼ਹਿਰਾਂ ਵਿੱਚ ਟੂਰਨਾਮੈਂਟ ਕਰਵਾਏ ਜਾਣ। 
ਕਬੱਡੀ ਫੈਡਰੇਸ਼ਨ ਦੇ ਅਹੁਦੇਦਾਰਾਂ ਦੱਸਿਆ ਕਿ ਟੂਰਨਾਮੈਂਟਾਂ ਦੀ ਬੁਕਿੰਗ ਹੋ ਚੁੱਕੀ ਹੈ ਤੇ ਜਲਦੀ ਹੀ  ਟੂਰਨਾਮੈਂਟਾਂ ਦੇ ਪੋਸਟਰ ਜਾਰੀ ਕਰ ਦਿੱਤੇ ਜਾਣਗੇ।ਉਹਨਾਂ ਖਿਡਾਰੀਆਂ ਨੂੰ ਤਿਆਰੀ ਕਰਨ ਦਾ ਸੱਦਾ ਦਿੰਦਿਆਂ ਕਿਹਾ ਆਪਣੀ ਖੇਡ ਦਾ ਪ੍ਰਦਸ਼ਨ ਕਰਨ ਲਈ ਮਿਹਨਤ ਬਹੁਤ ਜ਼ਰੂਰੀ ਹੈ । ਬੁਲਾਰਿਆਂ ਇਹ ਵੀ ਦੱਸਿਆ ਕਿ ਇਸ ਵਾਰ ਵੀ ਪਹਿਲਾਂ ਦੀ ਤਰਾਂ ਖੇਡ-ਪ੍ਰੇਮੀਆਂ ਨੂੰ ਦਿਲ ਖਿੱਚਵੇਂ ਮੈਚ ਦਿਖਾਏ ਜਾਣਗੇ। ਸਾਰੇ ਮੈਬਰਾਂ ਵੱਲੋਂ ਕਬੱਡੀ ਖੇਡ ਪ੍ਰੇਮੀਆਂ ਨੂੰ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਟੂਰਨਾਮੈਟਾਂ ਵਿੱਚ ਸਾਥ ਦੇਣ ਦੀ ਅਪੀਲ ਵੀ ਕੀਤੀ।