ਕਾਊਂਟਡਾਉਨ ਦੇ ਸਟੋਰਾਂ ਵਿੱਚ ਟੋਕਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਹੋਇਆ ਹੈਰਾਨੀਜਨਕ ਵਾਧਾ 

0
148

ਆਕਲੈਂਡ (18 ਸਤੰਬਰ): ਪਲਾਸਟਿਕ ਦੇ ਇਕਹਿਰੀ ਵਰਤੋਂ ਵਾਲੇ ਲਿਫ਼ਾਫ਼ੇ ਬੰਦ ਕਰਨ ਤੋਂ ਬਾਅਦ ਕਾਊਂਟਡਾਊਨ ਸਟੋਰਾਂ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਅਨੁਸਾਰ ਸਟੋਰਾਂ ਦੇ ਵਿੱਚ ਲਗਾਤਾਰ ਟੋਕਰੀਆਂ ਚੋਰੀ ਹੋਣ ਦੀਆਂ ਘਟਨਾਵਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ। ਕਾਊਂਟਡਾਊਨ ਦੇ ਬੁਲਾਰੇ ਨੇ ਇਸ ਸੰਬੰਧਿਤ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲਾਂਕਿ ਕਾਫੀ ਜ਼ਿਆਦਾ ਗ੍ਰਾਹਕ ਆਪਣੇ ਦੋਬਾਰਾ ਵਰਤੋਂ ਵਿੱਚ ਆਉਣ ਵਾਲੇ ਬੈਗ ਲੈ ਕੇ ਆਉਂਦੇ ਹਨ, ਪਰ ਕੁਝ ਇੱਕ ਗ੍ਰਾਹਕ ਅਜਿਹਾ ਨਹੀਂ ਕਰਦੇ ਅਤੇ ਸਾਡੀਆਂ ਟੋਕਰੀਆਂ ਹੀ ਆਪਣੇ ਨਾਲ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਸੱਚਮੁੱਚ ਹੀ ਬਹੁਤ ਗਲਤ ਹੈ, ਕਿਉਂਕਿ ਅਸੀਂ ਜੋ ਫੈਸਲਾ ਲਿਆ ਹੈ ਉਹ ਨਿਊਜ਼ੀਲੈਂਡ ਦੇ ਚੰਗੇ ਭਵਿੱਖ ਦੇ ਲਈ ਸੀ ਅਤੇ ਇਸ ਦੇ ਨਾਲ ਕਈ ਮਿਲੀਅਨ ਲਿਫਾਫ਼ੇ ਹਰ ਸਾਲ ਸਮੁੰਦਰ ਅਤੇ ਵਾਤਾਵਰਣ ਨੂੰ ਦੂਸ਼ਿਤ ਨਹੀਂ ਕਰ ਸਕਣਗੇ।। ਉਨ੍ਹਾਂ ਕਿਹਾ ਆਸ ਪ੍ਰਗਟਾਈ ਕਿ ਜਲਦ ਹੀ ਅਜਿਹੇ ਗ੍ਰਾਹਕਾਂ ਨੂੰ ਸਮਝ ਆ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੇ ਕਾਫੀ ਹੱਦ ਤੱਕ ਘੱਟ ਜਾਣਗੀਆਂ।