ਕਾਰ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ 3 ਗੱਭਰੂਅਾਂ ਨੂੰ ਕੀਤਾ ਗ੍ਰਿਫਤਾਰ…

0
105

ਅਾਕਲੈਂਡ (13 ਸਤੰਬਰ) : ਅੱਜ ਪੁਲਿਸ ਵਲੋਂ ਕਾਰ ਚੋਰੀ ਦੇ ਮਾਮਲੇ ਵਿੱਚ 3 ਗੱਭਰੂਅਾਂ ਨੂੰ ਕ੍ਰਾਈਸਚਰਚ ਦੇ ਅੈਂਬਰਲੀ ਵਿੱਚ ਗ੍ਰਿਫਤਾਰ ਕੀਤਾ ਗਿਅਾ ਹੈ | 
ਦੱਸਣਯੋਗ ਹੈ ਕਿ ਇਹ 3 ਗੱਭਰੂਅਾਂ ਵਿਚੋਂ ਇੱਕ ਦੀ ੳੁਮਰ 16 ਸਾਲ ਅਤੇ ਦੋ ਦੀ ੳੁਮਰ 14 ਸਾਲ ਦੱਸੀ ਜਾ ਰਹੀ ਹੈ | ਇੰਨਾਂ ਵਲੋਂ ਚਿੱਟੇ ਰੰਗ ਦੀ ਮੇਜ਼ਡਾ ਅਟੈਂਜ਼ਾ ਕ੍ਰਾਈਸਚਰਚ ਤੋਂ ਚੋਰੀ ਕੀਤੀ ਗਈ ਸੀ ਜੋ ਕਿ ਕੈਡਮੈਨ ਸਟ੍ਰੀਟ, ਸ਼ੈਵੀਓਟ ਤੋਂ ਬਰਾਮਦ ਕਰ ਲਈ ਗਈ | 
ਪਰ ਇੱਕ ਹੋਰ ਟੋਯੋਟਾ ਅਟੈਂਜ਼ਾ ਕਾਰ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਅਾ ਹੈ |
ਇੱਕ ਹੋਰ ਸਿਲਵਰ ਨਿਸਾਨ ਪ੍ਰੈਮੇਰਾ ਵੀ ਅਰਗੈਲਿਨਸ ਰੋਡ ਦੇ ਹੈਨਮਰ ਸਪ੍ਰਿੰਗ ਤੋਂ ਪ੍ਰਾਪਤ ਕਰ ਲਈ ਗਈ ਹੈ | ਜਿਕਰਯੋਗ ਹੈ ਕਿ ਸਵੇਰੇ 7:50 ਵਜੇ ੳੁਕਤ ਨੌਜਵਾਨ ਗ੍ਰੇਅ ਟੋਯੋਟਾ ਕੋਰੋਲਾ ਸਟੇਸ਼ਨ ਵੈਗਨ ਦੇ ਕਲਵਰਡਨ ਵਿਖੇ ਲਿਜਾ ਰਹੇ ਸਨ, ਜਿਸ ਮੌਕੇ ਪੁਲਿਸ ਵਲੋਂ ੳੁਨਾਂ ਦੀ ਗ੍ਰਿਫਤਾਰੀ ਕੀਤੀ ਗਈ |
 ਜਲਦ ਹੀ ੳੁਕਤ ਕਾਰ ਚੋਰਾਂ ਨੂੰ ਕ੍ਰਾਈਸਚਰਚ ਜਿਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ |