ਕਾਰ ਨੂੰ ‘ਜੰਪ ਸਟਾਰਟ’ ਕਰਨ ਦੌਰਾਨ ਆਕਲੈਂਡ ਦੀ ਹਰਪ੍ਰੀਤ ਕੌਰ ਦੀ ਹੋਈ ਮੌਤ

0
243

ਆਕਲੈਂਡ (12 ਅਪ੍ਰੈਲ) ਆਕਲੈਂਡ ਬਿਊਰੋ: ਭਾਰਤੀ ਭਾਈਚਾਰੇ ਲਈ ਇੱਕ ਬਹੁਤ ਹੀ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਵਿੱਚ ਆਕਲੈਂਡ ਦੀ ਇੱਕ ਯੂਨੀਵਰਸਿਟੀ ਵਿੱਚ ਉਚੇਰੀ ਵਿੱਦਿਆ ਹਾਸਿਲ ਕਰ ਰਹੀ ਹਰਪ੍ਰੀਤ ਕੌਰ ਦੀ ਵੈਲਿੰਗਟਨ ਵਿੱਚ ਆਪਣੀ ਭੈਣ ਦੇ ਘਰ ਦੇ ਡਰਾਈਵ ਵੇਅ ਵਿੱਚ ਮੌਤ ਹੋਣ ਦੀ ਖਬਰ ਪਤਾ ਲੱਗੀ ਹੈ।
ਜਾਣਕਾਰੀ ਅਨੁਸਾਰ ਹਰਪ੍ਰੀਤ ਆਪਣੀ ਭੈਣ ਦੀ ਗ੍ਰੈਜੂਏਸ਼ਨ ਸਮਾਰੋਹ ਵਿੱਚ ਹਿੱਸਾ ਲੈਣ ਗਈ ਸੀ ਅਤੇ ਜੱਦ ਇਹ ਮੰਦਭਾਗੀ ਘਟਨਾ ਵਾਪਰੀ ਤਾਂ ਉਸ ਵੇਲੇ ਉਹ ਆਪਣੀ ਭੈਣ ਦੀ ਕਾਰ ਜੰਪ-ਸਟਾਰਟ (ਬਾਹਰੀ ਬੈਟਰੀ ਨਾਲ ਕਾਰ ਚਾਲੂ ਕਰਨ ਦੀ ਕੋਸ਼ਿਸ਼) ਰਾਂਹੀ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਵਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਇਸ ਦੁਰਘਟਨਾ ਵਿੱਚ ਹਰਪ੍ਰੀਤ ਦੀ ਭੈਣ ਦੇ ਵੀ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ।