ਕਾੳੂਂਟੀ ਮੈਨੂਕਾੳੂ ਦੇ ਲਈ 137 ਨਵੇਂ ਪੁਲਿਸ ਅਧਿਕਾਰੀ ਕੀਤੇ ਗਏ ਤੈਨਾਤ…

0
133

ਅਾਕਲੈਂਡ (25 ਅਗਸਤ) : ਬੀਤੇ ਦਿਨੀਂ ਪੁਲਿਸ ਕਮਿਸ਼ਨਰ ਮਾਈਕ ਬੁੱਸ਼ ਵਲੋਂ ਕਾੳੂਂਟੀ ਮੈਨੂਕਾੳੂ ਲਈ 137 ਨਵੇਂ ਪੁਲਿਸ ਅਧਿਕਾਰੀ ਤੈਨਾਤ ਕੀਤੇ ਗਏ ਹਨ | 
ਦੱਸਣਯੋਗ ਹੈ ਕਿ ਸਰਕਾਰ ਦੇ 2018 ੜੇ ਬਜਟ ਵਿੱਚ 1800 ਪੁਲਿਸ ਅਧਿਕਾਰੀਅਾਂ ਦੀ ਚੋਣ ਲਈ $298 ਮਿਲੀਅਨ ਰੱਖੇ ਗਏ ਹਨ ਅਤੇ ਇਹ 137 ਪੁਲਿਸ ਅਧਿਕਾਰੀ ੳੁਸੇ ੳੁਪਰਾਲੇ ਦਾ ਨਤੀਜਾ ਹੈ | 
ਇਸ ਤੇ ਬੋਲਦਿਅਾਂ ਜਿਲਾ ਕਮਾਂਡਰ ਜਿਲ ਰੋਜਿਸ ਨੇ ਦੱਸਿਅਾ ਕਿ ਵਧੇਰੇ ਪੁਲਿਸ ਅਧਿਕਾਰੀਅਾਂ ਦੀ ਸਹਾਇਤਾ ਨਾਲ ਅਾਮ ਲੋਕਾਂ ਨੂੰ ਅਸੀਂ ਵਧੇਰੇ ਸੁਰੱਖਿਅਾ ਮੁਹੱਈਅਾ ਕਰਵਾ ਸਕਾਂਗੇ, ਇਸਦੇ ਨਾਲ ਹੀ ਵਾਰਦਾਤ ਤੇ ਜਲਦੀ ਪਹੁੰਚਿਅਾ ਜਾਵੇਗਾ | ੳੁਨਾਂ ਕਿਹਾ ਕਿ ਕਾੳੂਂਟੀ ਮੈਨੂਕਾੳੂ ਦੇ ਸਮੂਹ ਭਾਈਚਾਰੇ ਨੂੰ ਇਸਦਾ ਲਾਹਾ ਮਿਲੇਗਾ |
ਇਥੇ ਜਿਕਰਯੋਗ ਹੈ ਕਿ ਕਾੳੂਂਟੀ ਮੈਨੂਕਾੳੂ ਪੁਲਿਸ ਵਲੋਂ ਇੱਕ ਨਵੀਂ "ਪ੍ਰੀਸੀਜਨ ਟਾਰਗੇਟਿੰਗ ਟੀਮ" ਬਣਾਈ ਜਾਵੇਗੀ, ਜੋ ਕਿ ਲੁੱਟਾਂ ਦੀਅਾਂ ਘਟਨਾਂਵਾਂ ਨੂੰ ਠੱਲ ਪਾੳੁਣ ਲਈ ਖਾਸ ਤੌਰ ਤੇ ਤੈਨਾਤ ਰਹੇਗੀ |