ਕਿਰਾਏਦਾਰਾਂ ਨਾਲ ਬੂਰਾ ਵਰਤਾਅ ਕਰਨ ਵਾਲੀ ਮਹਿਲਾ ਮਾਲਕ ਮਕਾਨ ਨੂੰ  ਠੁਕੇ $180,000

0
203

 

ਆਕਲੈਂਢ (6 ਜੂਨ, ਹਰਪ੍ਰੀਤ ਸਿੰਘ): ਟਿਨੈਂਸੀ ਟ੍ਰਿਬਿਊਨਲ ਦੇ ਆਪਣੇ ਆਪ ਵਿੱਚ ਹੀ ਨਿਵੇਕਲੇ ਕੇਸ ਵਿੱਚ ਸਾਹਮਣੇ ਆਇਆ ਹੈ ਕਿ ਆਕਲੈਂਡ ਦੀ ਰਹਿਣ ਵਾਲੀ ਵਿਧਾਨ ਇਸਕੇਂਡਰ ਜਿਸ ਨੂੰ ਕਿ ਡੇਬੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ, ਵੱਲੋਂ 81 ਵੱਖੋ-ਵੱਖ ਮਾਮਲਿਆਂ ਵਿੱਚ $119,625 ਬਣਦਾ ਲਾਜਿੰਗ ਬਾਂਡ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ।ਜੋ ਕਿ ਸਰਾਸਰ ਕਾਨੂੰਨੀ ਜੁਰਮ ਹੈ ਅਤੇ ਕਿਰਾਏਦਾਰੀ ਦੇ ਨਿਯਮਾਂ ਅਨੁਸਾਰ ਅਜਿਹਾ ਕਰਨਾ ਲਾਜਮੀ ਹੁੰਦਾ ਹੈ।

ਮਨਿਸਟਰੀ ਆਫ਼ ਬਿਜ਼ਨਸ ਇਨੋਵੇਸ਼ਨ ਅਤੇ ਇੰਪਲਾਈਮੈਂਟ ਵੱਲੋਂ ਜੱਦ ਇਸ ਮਾਮਲੇ ਦੀ ਛਾਣਬੀਨ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਆਪਣੇ ਆਪ ਵਿੱਚ ਪਹਿਲਾ ਮਾਮਲਾ ਹੈ ਜੱਦ ਕਿਸੇ ਮਾਲਕ ਮਕਾਨ ਵੱਲੋਂ ਇੰਨੇ ਵੱਡੇ ਪੱਧਰ 'ਤੇ ਲਾਜਿੰਗ ਬਾਂਡ ਜਮਾਂ ਨਹੀਂ ਕਰਵਾਇਆ ਗਿਆ। ਮਨਿਸਟਰੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਲਾਜਿੰਗ ਬਾਂਡ ਟ੍ਰਿਬਿਊਨਲ ਨੂੰ ਜਮ੍ਹਾਂ ਕਰਵਾਉਣਾ ਮਾਲਕ ਮਕਾਨ ਦਾ ਪਹਿਲਾ ਹੱਕ ਬਣਦਾ ਹੈ, ਪਰ ਡੈਬੀ ਵੱਲੋਂ ਇਸ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਇੰਨਾ ਹੀ ਨਹੀਂ ਆਪਣੇ ਗੈਰਜਾਂ ਨੂੰ ਕਿਰਾਏ 'ਤੇ ਦੇਣ ਵਾਲੀ ਡੈਬੀ ਆਪਣੇ ਕਿਰਦਾਰਾਂ ਤੋਂ ਸੈਂਕੜੇ ਡਾਲਰ ਤੇਰੇ ਲੈਣ ਦੇ ਬਾਵਜੂਦ ਉਨ੍ਹਾਂ ਨੂੰ ਕੋਈ ਚੰਗੀ ਸੁੱਖ-ਸੁਵਿਧਾ ਉਪਲੱਬਧ ਨਹੀਂ ਕਰਵਾਉਂਦੀ ਸੀ, ਜਿਸ ਕਰਕੇ ਮਜਬੂਰੀ ਵੱਸ ਕਿਰਾਏਦਾਰਾਂ ਨੂੰ ਸ਼ੋਸ਼ਿਤ ਹੋਣਾ ਪੈਂਦਾ ਸੀ। 

ਟ੍ਰਿਬਿਊਨਲ ਵਲੋਂ ਇਸ ਫੈਸਲੇ ਵਿੱਚ ਡੈਬੀ ਨੂੰ $47,600 ਜੁਰਮਾਨੇ ਵਜੋਂ ਅਤੇ $10,500 ਕੇਸ ਦੀ ਕਾਰਵਾਈ 'ਤੇ ਆਏ ਖਰਚੇ ਵੀ ਅਦਾ ਕਰਨ ਦੇ ਹੁਕਮ ਦਿੱਤੇ ਹਨ।