ਕਿਰਾਏ ਦੇ ਘਰਾਂ ਨੂੰ ਲੈ ਕੇ ਸਰਕਾਰ ਦੇ ਨਵੇਂ ਨਿਯਮ 

0
129

ਜ਼ਰੂਰੀ ਹੋਵੇਗਾ ਕਿਰਾਏ ਦੇ ਘਰ ਵਿਚ ਹੀਟਰ ਅਤੇ ਐਕਸਟ੍ਰੈਕਟਰ ਫੈਨ 

ਆਕਲੈਂਡ (25 ਫਰਵਰੀ): ਹਾਊਸਿੰਗ ਮਨਿਸਟਰ ਫਿੱਲ ਟਵਾਈਫੋਰਡ ਵੱਲੋਂ ਅੱਜ ਨਵੇਂ ਕਿਰਾਏ ਦੇ ਨਿਯਮਾਂ ਸਬੰਧਿਤ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨਵੇਂ ਨਿਯਮਾਂ ਅਨੁਸਾਰ ਕਿਰਾਏ ਦੇ ਘਰਾਂ ਦੇ ਲੀਵਿੰਗ ਰੂਮ ਵਿੱਚ ਹੀਟਰ ਅਤੇ ਇਸ ਤੋਂ ਇਲਾਵਾ ਬਾਥਰੂਮ ਅਤੇ ਰਸੋਈ ਵਿੱਚ ਐਕਸਟ੍ਰੈਕਟਰ ਫੈਨ ਹੋਣਾ ਜਰੂਰੀ ਹੋਏਗਾ।

ਹਾਲਾਂਕਿ ਗ੍ਰੀਨ ਪਾਰਟੀ ਵਲੋਂ ਇਨ੍ਹਾਂ ਨਵੇਂ ਬਦਲਾਵਾਂ ਦਾ ਸੁਆਗਤ ਕੀਤਾ ਗਿਆ ਹੈ, ਪਰ ਗ੍ਰੀਨ ਬਿਲਡਿੰਗ ਗਰੁੱਪ ਅਨੁਸਾਰ ਇਹ ਨਾ ਕਾਫੀ ਹਨ। 

ਟਵਾਈਫੋਰਡ ਅਨੁਸਾਰ ਸਰਕਾਰ ਵਲੋਂ ਕਿਰਾਏਦਾਰਾਂ ਲਈ ਕੀਤੇ ਗਏ ਇਹ ਬਦਲਾਅ ਹੁਣ ਤੱਕ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਸਭ ਤੋਂ ਵਧੀਆ ਬਦਲਾਵਾਂ ਵਿੱਚੋਂ ਇੱਕ ਹਨ ਅਤੇ ਇਸ ਦਾ ਲਾਹਾ ਲਗਭਗ 600,000 ਕਿਰਾਏਦਾਰਾਂ ਨੂੰ ਹੋਏਗਾ।