ਕਿਸ਼ਤੀ ਚਾਲਕ ਸਕੋਟ ਡੋਨਲਡਸਨ 2 ਮਹੀਨੇ ਦੀ ਲੰਬੀ ਯਾਤਰਾ ਤੋਂ ਬਾਅਦ ਪੁੱਜਾ ਨਿੳੂਜ਼ੀਲੈਂਡ…

0
137

ਅਾਕਲੈਂਡ (3 ਜੁਲਾਈ) : ਤਾਸਮਾਨ ਦਾ ਸਮੁੰਦਰ ਪਾਰ ਕਰਨ ਵਾਲਾ ਨਿੳੂਜ਼ੀਲੈਂਡ ਵਾਸੀ ਸਕੋਟ ਡੋਨਲਡਸਨ ਅਜਿਹਾ ਵਿਅਕਤੀ ਬਣ ਗਿਅਾ ਹੈ, ਜਿਸਨੇ ਇਹ ਕਾਰਨਾਮਾ ਪਹਿਲੀ ਵਾਰ ਕੀਤਾ ਹੈ | ਇਸ ਤੋਂ ਪਹਿਲਾ ਇਹ ਕਾਰਨਾਮਾ ਕਿਸੇ ਵਲੋਂ ਨਹੀਂ ਕੀਤਾ ਜਾ ਸਕਿਅਾ |
ਜਿਕਰਯੋਗ ਹੈ ਕਿ ਸਕੋਟ ਬੀਤੀ ਰਾਤ 8:40 ਵਜੇ ਨਿੳੂ ਪਲਾਈਮਾੳੂਥ ਦੇ ਸਮੁੰਦਰੀ ਕੰਢੇ ਤੇ ਪੁੱਜਾ | ੳੁਸਦੇ ਪੁੱਜਣ ਦੀ ਖੁਸ਼ੀ ਵਿੱਚ ਨਗਾਮੋਟੂ ਸਮੁੰਦਰੀ ਕੰਢੇ ਤੇ ਅਾਤਿਸ਼ਬਾਜੀ ਵੀ ਕੀਤੀ ਗਈ |
ੳੁਸਨੇ ਕਾਫ ਹਰਬਰ, ਅਾਸਟ੍ਰੇਲੀਅਾ ਦੇ ਨਿੳੂ ਸਾੳੂਥ ਵੇਲਜ਼ ਤੋਂ 6 ਹਫਤੇ ਪਹਿਲਾਂ ਅਾਪਣੀ ਯਾਤਰਾ ਇਕੱਲਿਅਾਂ ਹੀ ਕਾਇਕ ਚਲਾ ਕੇ ਸ਼ੁਰੂ ਕੀਤੀ ਸੀ |