ਕੀਵੀ ਫਰੂਟ ਦੇ ਬਗੀਚਿਆਂ ‘ਤੇ ਵਰਕ ਸੇਫ ਵਲੋਂ ਕੀਤੀ ਜਾ ਰਹੀ ਛਾਪੇਮਾਰੀ

0
108

ਆਕਲੈਂਡ (13 ਸਤੰਬਰ, ਹਰਪ੍ਰੀਤ ਸਿੰਘ): ਕੀਵੀ ਫਰੂਟ ਇੰਡਸਟਰੀ ਜੋ ਕਿ ਸਲਾਨਾ $2 ਬਿਲੀਅਨ ਦਾ ਐਕਸਪੋਰਟ ਕਰਦੀ ਹੈ, ਪਰ ਇਸ ਵਿੱਚ ਵੀ ਅੰਦਰੂਨੀ ਖਾਮੀਆਂ ਸਾਹਮਣੇ ਆਉਣ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਵਰਕ ਸੇਫ ਵਲੋਂ ਬੀਤੇ ਕੁਝ ਸਮੇਂ ਵਿੱਚ ਇਨ੍ਹਾਂ ਬਗੀਚਿਆਂ 'ਤੇ ਕੀਤੀਆਂ ਛਾਪੇਮਾਰੀਆਂ ਤੋਂ ਬਾਅਦ ਲਗਭਗ 21 ਬਗੀਚਿਆਂ ਦੇ ਮਾਲਕਾਂ ਨੂੰ ਇਨਫ੍ਰਿੰਜਮੈਂਟ ਨੋਟਿਸ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਸੱਮਸਿਆਵਾਂ ਦਾ ਪੱਧਰ ਸਧਾਰਨ ਤੋਂ ਲੈਕੇ ਗੰਭੀਰ ਤੱਕ ਸੀ।

ਹਾਲਾਂਕਿ ਜਿਆਦਾਤਰ ਬਗੀਚਿਆਂ ਦੇ ਮਾਲਕਾਂ ਵਲੋਂ ਕਾਨੂੰਨ ਨੂੰ ਮੰਨਿਆ ਜਾ ਰਿਹਾ ਹੈ ਪਰ ਵਰਕ ਸੇਫ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਵੀ ਛਾਪੇਮਾਰੀ ਜਾਰੀ ਰਹਿ ਸਕਦੀ ਹੈ, ਇੱਥੇ ਇਹ ਵੀ ਦੱਸਣਯੋਗ ਹੈ ਕਿ ਬਗੀਚਿਆਂ ਵਿੱਚ ਵਰਤਿਆ ਜਾਣ ਵਾਲਾ ਹਾਈ ਕੇਨ ਨਾਮ ਦਾ ਕੈਮੀਕਲ ਵੀ ਬਹਿਸ ਦਾ ਮੁੱਦਾ ਹੈ ਅਤੇ ਇਸ ਵੇਲੇ ਇਸ ਦੀ ਵਰਤੋਂ 'ਤੇ ਰੀਵੀਊ ਕੀਤਾ ਜਾ ਰਿਹਾ ਹੈ।