ਕੁਈਨਜਟਾਊਨ ਵਿੱਚ ਉਡਾਣ ਦੌਰਾਨ ਜਹਾਜ਼ ਦਾ ਦਰਵਾਜ਼ਾ ਟੁੱਟਿਆ 

0
92

ਆਕਲੈਂਡ (16 ਸਤੰਬਰ) ਕੁਈਨਜ਼ ਟਾਊਨ ਵਿੱਚ ਏਅਰਪੋਰਟ 'ਤੇ ਉਸ ਵੇਲੇ ਐਮਰਜੈਂਸੀ ਦੇ ਹਾਲਾਤ ਹੁੰਦਿਆਂ-ਹੁੰਦਿਆਂ ਮਸਾਂ ਹੀ ਬੱਚੇ ਜਦ ਇੱਕ ਪ੍ਰਾਈਵੈੱਟ ਜਹਾਜ਼ ਦਾ ਇੱਕ ਜਹਾਜ਼ ਦਾ ਦਰਵਾਜ਼ਾ ਵਿੱਚ ਹਵਾ ਦੇ ਹੀ ਲੱਥ ਕੇ ਹੇਠਾਂ ਡਿੱਗ ਗਿਆ। ਪਰ ਪਾਇਲਟ ਦੀ ਚੁਸਤੀ ਅਤੇ ਸਿਆਣਪ ਦੇ ਚੱਲਦਿਆਂ ਉਹ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ਤੇ ਲਿਆਉਣ ਵਿਚ ਸਫਲ ਰਿਹਾ। ਇਸ ਸਬੰਧਿਤ ਏਅਰਪੋਰਟ ਦੀ ਬੁਲਾਰਨ ਨੋਮੀ ਲਿੰਡਸੇ ਨੇ ਬੁਰੇ ਮੌਸਮ ਸੰਬੰਧਿਤ ਯਾਤਰੀਆਂ ਨੂੰ ਰੱਦ ਅਤੇ ਦੇਰੀ ਨਾਲ ਚੱਲਣ ਵਾਲੀਆਂ ਉਡਾਣਾ ਬਾਰੇ ਦੱਸਿਆ ਅਤੇ ਲਗਾਤਾਰ ਏਅਰਪੋਰਟ ਦੀ ਵੈੱਬਸਾਈਟ ਚੈੱਕ ਕਰਨ ਬਾਰੇ ਕਿਹਾ ਤਾਂ ਜੋ ਯਾਤਰੀਆਂ ਨੂੰ ਖੱਜਲ ਖੁਆਰੀ ਨਾ ਝੱਲਣੀ ਪਏ।