ਕੁਈਨਜ਼ਟਾਊਨ ਵਿੱਚ ਲੱਗੀ ਜੰਗਲੀ ਅੱਗ…

0
133

ਤੇਜ ਰਫਤਾਰ ਕਾਰ ਚਾਲਕ ਨੂੰ ਮੰਨਿਆ ਜਾ ਰਿਹਾ ਹੈ ਦੋਸ਼ੀ
ਆਕਲੈਂਡ (6 ਮਾਰਚ) : ਕੁਈਨਜ਼ਟਾਊਨ ਦੇ ਲਿਟਲ ਰੋਡ ਇਲਾਕੇ ਵਿੱਚ ਸ਼ਾਮ 6 ਵਜੇ ਦੇ ਲਗਭਗ ਜੰਗਲੀ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ | ਇਸਦੇ ਲਈ ਫਾਇਰ ਵਿਭਾਗ ਦੇ ਕਈ ਟਰੱਕ ਅਤੇ ਦੋ ਹੈਲੀਕਾਪਟਰ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ | 
ਪਰ ਅੱਗ ਲਗਾਤਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅਜੇ ਤੱਕ ਨਹੀਂ ਬੁਝੀ ਹੈ | ਪੁਲਿਸ ਦੇ ਬੁਲਾਰੇ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਇੱਕ ਤੇਜ ਰਫਤਾਰ ਕਾਰ ਚਾਲਕ ਮੰਨਿਆ ਜਾ ਰਿਹਾ ਹੈ, ਜੋ ਪੁਲਿਸ ਨੂੰ ਦੇਖ ਕੇ ਰਫੂਚੱਕਰ ਹੋ ਗਿਆ | 
ਪੁਲਿਸ ਵਲੋਂ ਆਮ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਕਿਸੇ ਵਲੋਂ ਵੀ ਨਜ਼ਦੀਕੀ ਇਲਾਕੇ ਵਿੱਚ ਕਾਲੇ ਰੰਗ ਦੀ ਬੀਐਮਡਬਲਯੂ ਦੇਖੀ ਗਈ ਹੋਵੇ ਤਾਂ ਉਹ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਸਕਦਾ ਹੈ |