ਆਕਲੈਂਡ (7 ਮਾਰਚ) : ਕੁਈਨਸਟਾਊਨ ਦੇ ਮੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਲੋਕਲ ਕਾਉਂਸਲ ਕੁਈਨਸਟਾਊਨ ਘੁੰਮਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ 'ਤੇ ਟੈਕਸ ਲਗਾ ਸਕਦੀ ਹੈ |
ਮੇਅਰ ਦਾ ਕਹਿਣਾ ਹੈ ਕਿ ਕੁਈਨਸਟਾਊਨ ਵਿੱਚ ਪ੍ਰਤੀ ਵਿਅਕਤੀ 34 ਅੰਤਰਰਾਸ਼ਟਰੀ ਟੂਰਿੱਸਟ ਘੁੰਮਣ ਆਉਂਦੇ ਹਨ ਅਤੇ ਜੇਕਰ ਟੈਕਸ ਲੱਗਦਾ ਹੈ ਤਾਂ ਇਨਫ੍ਰਾਸਟ੍ਰਕਚਰ ਦੀ ਸਾਂਭ-ਸੰਭਾਲ ਲਈ ਕਾਫੀ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ, ਕਿਉਕਿ 24,000 ਰਿਹਾਇਸ਼ੀਆਂ ਤੋਂ ਲਿਆ ਜਾਂਦਾ ਟੈਕਸ ਘੱਟ ਪੈਂਦਾ ਹੈ |
ਹੁਣ ਕਾਉਂਸਲ ਵਿੱਚ ਇਸ ਫੈਸਲੇ ਪ੍ਰਤੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਤੇ ਜੇਕਰ ਇਸ ਫੈਸਲੇ ਨੂੰ ਮਨਜੂਰੀ ਮਿਲ ਗਈ ਤਾਂ ਅੰਤਰਰਾਸਟਰੀ ਯਾਤਰੀਆਂ 'ਤੇ ਇਹ ਟੈਕਸ ਜਲਦ ਹੀ ਲਗਾਇਆ ਜਾਵੇਗਾ | ਜੂਨ ਤੱਕ ਇਸ ਟੈਕਸ ਤੇ ਹਾਂ-ਪੱਖੀ ਫੈਸਲਾ ਆਉਣ ਦੀ ਪੂਰੀ ਸੰਭਾਵਨਾ ਹੈ |