ਕੁਈਨਸਟਾੳੂਨ ਦੇ ਠੰਡ ਦੇ ਤਿਓਹਾਰ ਨੂੰ ਮਨਾੳੁਣ ਦੇ ਲਈ ਜਮਾ ਦੇਣ ਵਾਲੇ ਪਾਣੀ ਵਿੱਚ ਨਹਾਤੇ ਸੈਲਾਨੀ ਅਤੇ ਲੋਕਲ ਇਲਾਕਾ ਨਿਵਾਸੀ…

0
214

ਅਾਕਲੈਂਡ (24 ਜੂਨ) : ਬੀਤੀ ਸ਼ਾਮ ਕੁਈਨਜ਼ਟਾੳੂਨ ਵਿੱਚ ਵਾਕਾਟੀਪੂ ਨਦੀ ਵਿੱਚ ਸਰਦੀਅਾਂ ਦਾ ਤਿਓਹਾਰ ਮਨਾੳੁਣ ਦੇ ਚੱਲਦਿਅਾਂ ਤਕਰੀਬਨ 100 ਪ੍ਰਤੀਭਾਗੀਅਾਂ ਵਲੋਂ ਹਿੱਸੇਦਾਰ ਪਾਈ ਗਈ ਅਤੇ 6° ਦੇ ਤਾਪਮਾਨ ਦੇ ਵਿੱਚ ਜਿੱਥੇ ਪਾਣੀ ਬਿਲਕੁਲ ਜਮਾ ਦੇਣ ਵਾਲਾ ਸੀ, ੳੁਸ ਪਾਣੀ ਵਿੱਚ ਇਹ ਸਾਰੇ ਪ੍ਰਤੀਭਾਗੀ ਨਹਾਤੇ |
ਇਸ ਸਬੰਧ ਵਿੱਚ ਕੁਈਨਜ਼ਟਾੳੂਨ ਦੇ ਕਾੳੁਂਸਲਰ ਕ੍ਰੈਗ ਫਰਗਸਨ ਨੇ ਦੱਸਿਅਾ ਕਿ ਇੰਨਾਂ ਪ੍ਰਤੀਭਾਗੀਅਾਂ ਵਿੱਚ ਕਾਫੀ ਜਿਅਾਦਾ ਬਾਹਰੋਂ ਅਾਏ ਸੈਲਾਨੀ ਸ਼ਾਮਿਲ ਸਨ | ੳੁਨਾਂ ਕਿਹਾ ਕਿ ਹਰ ਸਾਲ ਇਹ ਮਨਾਇਅਾ ਜਾਣ ਵਾਲਾ ਸਰਦੀਅਾਂ ਦਾ ਤਿਓਹਾਰ ਸੈਲਾਨੀਅਾਂ ਲਈ ਖਿੱਚ ਦਾ ਕੇਂਦਰ ਬਣਿਅਾ ਰਹਿੰਦਾ ਹੈ |
ਇਥੇ ਦੱਸਣਯੋਗ ਹੈ ਕਿ ਪਾਣੀ ਦੀ ਖੇਡ ਦੇ ਨਾਲ ਸਬੰਧਿਤ ਇਸ ਵਿੱਚ ਕਈ ਤਰਾਂ ਦੀਅਾਂ ਪ੍ਰਤੀਯੋਗਤਾਂਵਾਂ ਵੀ ਕਰਵਾਈਅਾਂ ਜਾਂਦੀਅਾਂ ਹਨ, ਜਿੰਨਾਂ ਦਾ ਸੈਲਾਨੀਅਾਂ ਵਲੋਂ ਪੂਰਾ ਅਾਨੰਦ ਮਾਣਿਅਾ ਜਾਂਦਾ ਹੈ |