ਕੈਂਟਰਬਰੀ ਦੀ ਡੇਅਰੀ ਤੇ ਚਾਕੂ ਦੀ ਨੌਕ ਤੇ ਲੁਟੇਰਿਅਾਂ ਨੇ ਦਿੱਤਾ ਲੁੱਟ ਨੂੰ ਅੰਜਾਮ…

0
136

ਅਾਕਲੈਂਡ (2 ਜੁਲਾਈ) : ਘਟਨਾ ਲੀਸਟਨ ਰੋਡ ਸਥਿਤ ਸਪਰਿੰਸਟਨ ਡੇਅਰੀ ਤੇ ਸ਼ਨੀਵਾਰ ਸ਼ਾਮ 6:30 ਵਜੇ ਵਾਪਰੀ ਦੱਸੀ ਜਾ ਰਹੀ ਹੈ | ਜਿੱਥੇ ਚਾਰ ਲੁਟੇਰਿਅਾਂ ਵਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਅਾ |
ਇਸ ਬਾਬਤ ਸਾਰਜੈਂਟ ਅੈਲਕਸ ਪਿੱਕਓਵਰ ਨੇ ਵਧੇਰੇ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਤਕਰੀਬਨ 20 ਸਾਲ ਦੇ 4 ਨੌਜਵਾਨਾਂ ਦਾ ਗੁੱਟ ਡੇਅਰੀ ਅੰਦਰ ਦਾਖਿਲ ਹੋਇਅਾ | ਜਿਸ ਵਿੱਚ 2 ਨੌਜਵਾਨ ਗੇਟ ਤੇ ਖੜੇ ਰਹੇ ਅਤੇ ਬਾਕੀ ਦੋ ਨੌਜਵਾਨਾਂ ਨੇ ਚਾਕੂ ਦੀ ਨੌਕ ਤੇ ਸਿਗਰਟ ਦੇ 20 ਪੈਕਟ ਲੈ ਕੇ ਰਫੂਚੱਕਰ ਹੋ ਗਏ | 
ਹਾਲਾਂਕਿ ਪੁਲਿਸ ਵਲੋਂ ਦੋਸ਼ੀਅਾਂ ਨੂੰ ਗ੍ਰਿਫਤਾਰ ਕਰ ਲਿਅਾ ਗਿਅਾ ਹੈ ਅਤੇ ਅੱਜ ਕ੍ਰਾਈਸਚਰਚ ਜਿਲਾ ਅਦਾਲਤ ਵਿੱਚ ੳੁਨਾਂ ਦੀ ਪੇਸ਼ੀ ਹੋਵੇਗੀ |