ਕੈਨੇਡਾ ਆਲੇ ਕੰਮ ਹੁਣ ਏਥੇ ਵੀ… ਅੰਤਰ-ਰਾਸ਼ਟਰੀ ਵਿਦਿਆਰਥੀਆਂ ਵਿੱਚ ਹੋਈ ਆਪਸੀ ਲੜਾਈ

0
155

ਆਕਲੈਂਡ (20 ਅਗਸਤ): ਅੱਜ ਤਾਸਮਨ ਇੰਟਰਨੈਸ਼ਨਲ ਅਕੈਡਮੀਜ ਜੋ ਕਿ 290 ਕੁਈਨ ਸਟਰੀਟ ਆਕਲੈਂਡ ਵਿੱਚ ਸਥਿਤ ਹੈ ਅਤੇ ਇਸ ਵਿੱਚ ਭਾਰਤੀ ਵਿਦਿਆਰਥੀਆਂ ਦੀ ਕਾਫੀ ਗਿਣਤੀ ਹੈ। ਮਾਹੌਲ ਉਸ ਵੇਲੇ ਤਣਾਅ ਭਰਿਆ ਹੋ ਗਿਆ, ਜੱਦ ਦੋ ਅੰਤਰ-ਰਾਸ਼ਟਰੀ ਵਿਦਿਆਰਥੀ ਕਾਲਜ ਵਿੱਚ ਹਥਿਆਰਾਂ ਨਾਲ ਆ ਵੜੇ ਅਤੇ ਕਾਲਜ ਪੜ੍ਹਦੇ ਇੱਕ ਹੋਰ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ। ਹਮਲੇ ਵਿੱਚ ਪੀੜਿਤ ਵਿਦਿਆਰਥੀ ਦੇ ਸਿਰ ਤੇ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਉਸਨੂੰ ਐਂਬੂਲੈਂਸ ਰਾਂਹੀ ਹਸਪਤਾਲ ਭਰਤੀ ਕਰਵਾਉਣਾ ਪਿਆ।

ਇਸ ਸਾਰੀ ਘਟਨਾ ਦੀ ਪੁਸ਼ਟੀ ਐਨ ਜੈਡ ਪੰਜਾਬੀ ਨਿਊਜ ਨੂੰ ਪੁਲਿਸ ਵਲੋਂ ਕੀਤੀ ਗਈ ਹੈ।

ਦੋਸ਼ੀ ਵਿਦਿਆਰਥੀ ਮੌਕੇ ਤੇ ਭੱਜਣ ਵਿੱਚ ਸਫਲ ਤਾਂ ਹੋ ਗਏ ਪਰ ਪੁਲਿਸ ਵਲੋਂ ਉਨ੍ਹਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਦੀ ਗ੍ਰਿਫਤਾਰੀ  ਹੋਣੀ ਸੰਭਵ ਮੰਨੀ ਜਾ ਸਕਦੀ ਹੈ।