ਕੋਰਮੰਡਲ ਵਿੱਚ ਸਰਕਾਰ ਵਲੋਂ ਅੈਂਮਰਜੈਂਸੀ ਹੈਲੀਕਾਪਟਰ ਸੇਵਾ ਬੰਦ ਕਰਨ ਦੇ ਵਿਰੋਧ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਕੱਢੀ ਰੈਲੀ…

0
164

ਅਾਕਲੈਂਡ (5 ਮਈ) : ਕੋਰਮੰਡਲ ਵਿੱਚ ਸਰਕਾਰ ਵਲੋਂ ਅੈਂਮਰਜੈਂਸੀ ਦੌਰਾਨ ਹੈਲੀਕਾਪਟਰ ਦੀ ਸੇਵਾ ਨੂੰ ਬੰਦ ਕਰਨ ਦੇ ਫੈਸਲੇ ਨੂੰ ਲੈ ਕੇ ਅੱਜ ਲੋਕਾਂ ਵਲੋਂ ਰੈਲੀ ਕੱਢੀ ਗਈ ਹੈ |
ਕੋਰਮੰਡਲ ਰੈਸਕੀੳੂ ਹੈਲੀਕਾਪਟਰ ਟਰੱਸਟ ਦੇ ਟਰੱਸਟੀ ਸ਼੍ਰੀਮਾਨ ਬ੍ਰਾਇੰਨ ਬ੍ਰੋਇੰਗ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਹ ਸੇਵਾ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਲੋਕਾਂ ਨੂੰ ਕਾਫੀ ਸਮੱਸਿਅਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ | 
ਜਿਕਰਯੋਗ ਹੈ ਕਿ ਹਰ ਸਾਲ ਤਕਰੀਬਨ ਸੈਂਕੜੇ ਕਾਲਾਂ ਅੈਂਮਰਜੈਂਸੀ ਵਿੱਚ ਫੱਸੇ ਲੋਕਾਂ ਦੀਅਾਂ ਅਾੳੁਂਦੀਅਾਂ ਹਨ | ਜੇਕਰ ਇਹ ਸੇਵਾ ਸਰਕਾਰ ਵਲੋਂ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਲੋਕਾਂ ਦਾ ਕੀ ਬਣੇਗਾ | ਇਸ ਰੈਲੀ ਵਿੱਚ ਮੇਅਰ ਡੇਵਿਡ ਟ੍ਰੈਵਾਬੈੱਸ ਵੀ ਸ਼ਾਮਿਲ ਹੋਏ |