ਕ੍ਰਾਈਸਚਰਚ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਭਾਰਤੀਆਂ ਸਮੇਤ ਕਈਆਂ ਨੂੰ ਮੰਨਦਾ ਸੀ ਆਪਣਾ ਦੁਸ਼ਮਣ

0
237

 

ਸਿਆਸਤਦਾਨਾਂ ਨੂੰ ਚਿੱਠੀ ਲਿਖ ਕੇ ਕਬੂਲੀ ਸੀ ਇਹ ਗੱਲ

ਆਕਲੈਂਡ (19 ਮਾਰਚ) : ਕ੍ਰਾਈਸਚਰਚ ਮਸਜਿਦ ਵਿੱਚ ਬੇਕਸੂਰ ਲੋਕਾਂ ਨੂੰ ਮਾਰਨ ਵਾਲੇ ਦੋਸ਼ੀ ਬ੍ਰੈਂਟਨ ਟੈਂਰਟ ਵਲੋਂ ਭਾਰਤੀਆਂ ਸਮੇਤ ਕਈ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਇੱਕ ਹਮਲਾਵਰ ਦੱਸਿਆ ਗਿਆ ਸੀ। 

ਦੱਸਣਯੋਗ ਹੈ ਕਿ ਹਮਲੇ ਨੂੰ ਉਸ ਵਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਉਸਨੇ ਇੱਕ ਮੈਨੀਫੈਸਟੋ ਰਾਂਹੀ ਭਾਰਤ ਸਮੇਤ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਇੱਕ 'ਹਮਲਾਵਰ' ਐਲਾਨਿਆ ਸੀ, ਜੋ ਕਿ ਉਸਦੀ ਕੱਟੜਵਾਦੀ ਸੋਚ ਨੂੰ ਜਾਹਿਰ ਕਰਦਾ ਹੈ।
ਉਸ ਨੇ ਇਹ ਮੈਨੀਫੈਸਟੋ ਸਿਆਸਤਦਾਨਾਂ, ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਸੀ।