ਕ੍ਰਾਈਸਚਰਚ ਅੱਤਵਾਦੀ ਹਮਲੇ ਵਿੱਚ 50 ਲੋਕਾਂ ਦੇ ਮਰਨ ਦੀ ਹੋਈ ਪੁੱਸ਼ਟੀ…

0
150

ਭਾਰਤੀ ਮੂਲ ਦੇ 9 ਮ੍ਰਿਤਕ ਵੀ ਇਸ ਹਮਲੇ ਦਾ ਹੋਏ ਸ਼ਿਕਾਰ 
ਆਕਲੈਂਡ (17 ਮਾਰਚ) :  ਅਲ ਨੂਰੀ ਮਸਜਿਦ ਵਿੱਚ ਅੱਜ ਸਵੇਰੇ ਪੁਲਿਸ ਵੱਲੋਂ ਛਾਣਬੀਨ ਦੌਰਾਨ ਇੱਕ ਹੋਰ ਮ੍ਰਿਤਕ ਦੀ ਲਾਸ਼ ਮਿਲੀ ਹੈ | 
ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਵਿੱਚ 9 ਭਾਰਤੀ ਮੂਲ ਦੇ ਨਿਊਜ਼ੀਲੈਂਡ ਰਹਿਣ ਵਾਲੇ ਸਨ |
ਜਿਨ੍ਹਾਂ ਭਾਰਤੀ ਮੂਲ ਦੇ  ਵਿਅਕਤੀਆਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚ ਆਰਿਫ ਵੋਰਾ(58) ਰਮੀਜ਼ ਵੋਰਾ (28) ਮਹਿਬੂਬ ਖੋਖਰ(64), ਓਜ਼ੇਰ ਕਾਦੀਆ (24) ਅਨਸੀ ਅਲੀ ਬਾਵਾ(23), ਮੁਹੰਮਦ ਇਮਰਾਨ ਖਾਨ(46), ਜੁਨੇਦ ਕਾਰਾ(38),ਫ਼ਰਾਜ਼ ਅਹਿਸਾਨ(31),ਅਹਿਮਦ ਇਕਬਾਲ ਜੋ ਕਿ (ਹੈਦਰਾਬਾਦ ਦੇ ਜਹਾਂਗੀਰ) ਦਾ ਰਹਿਣ ਵਾਲਾ ਸੀ, ਦੇ ਨਾਮ ਸ਼ਾਮਿਲ ਹਨ |