ਕ੍ਰਾਈਸਚਰਚ ਦੀ $92 ਮਿਲੀਅਨ ਦੀ ਲਾਗਤ ਨਾਲ ਬਣਕੇ ਤਿਆਰ ਹੋਈ ਲਾਇਬ੍ਰੇਰੀ ਅਕਤੂਬਰ ਵਿੱਚ ਖੋਲੀ ਜਾਵੇਗੀ ਲੋਕਾਂ ਲਈ…

0
106

ਆਕਲੈਂਡ (3 ਅਗਸਤ): ਕ੍ਰਾਈਸਚਰਚ ਦੀ $92 ਮਿਲੀਅਨ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਲਾਇਬ੍ਰੇਰੀ ਅਕਤੂਬਰ ਵਿੱਚ ਸ਼ੁਰੂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਟੂਰਾਂਗਾ (ਨਵੀਂ ਕੇਂਦਰੀ ਲਾਇਬ੍ਰੇਰੀ ਨਿਊਜੀਲੈਂਡ ਨਹੀਂ ਬਲਕਿ ਦੱਖਣੀ ਹੈਮੀਸਫੀਅਰ ਦੀ ਸਭ ਤੋਂ ਆਧੁਨਿਕ ਲਾਇਬ੍ਰੇਰੀ ਹੋਵੇਗੀ। ਇਹ ਲਾਇਬ੍ਰੇਰੀ 10,500 ਵਰ: ਮੀਟਰ ਵਿੱਚ ਫੈਲੀ ਹੋਈ ਹੈ। ਲਾਇਬ੍ਰੇਰੀ ਵਿੱਚ 100 ਦੇ ਲਗਭਗ ਕੰਪਿਊਟਰ, ਵੀਡੀਓ ਐਡੀਟਿੰਗ ਸਿਊਟਸ, ਲੇਜਰ ਪ੍ਰੀਂਟਰ, 3ਡੀ ਪ੍ਰੀਂਟਰ, ਰੋਬੋਟਿਕਸ, ਬੱਚਿਆਂ ਦੇ ਖੇਡਣ ਲਈ ਬਲਾਕ ਮੁੱਹਈਆ ਹੋਣਗੇ ਅਤੇ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਕਰਵਾਈਆਂ ਜਾਇਆ ਕਰਨਗੀਆਂ। 

ਕ੍ਰਾਈਸਚਰਚ ਕਾਉਂਸਲ ਦੀ ਲਾਇਬ੍ਰੇਰੀ ਹੈੱਡ ਕੈਰੋਲੀਨ ਰੋਬਰਟਸਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਨ੍ਹੀਂ ਵੱਡੀ ਲਾਇਬ੍ਰੇਰੀ ਦਾ ਕ੍ਰਾਈਸਚਰਚ ਵਿੱਚ ਖੁਲੱਣਾ ਸੱਚਮੁੱਚ ਹੀ ਬਹੁਤ ਰੋਮਾਂਚਕ ਹੈ। ਇਸ  ਵਿੱਚ $1.12 ਮਿਲ਼ੀਅਨ ਦੀ ਲਾਗਤ ਨਾਲ ਇੱਕ ਟਚ-ਸਕਰੀਨ ਵੀ ਲਗਾਈ ਜਾਵੇਗੀ।