ਕ੍ਰਾਈਸਚਰਚ ਦੇ ਇੰਡੀਅਨ ਹੈਵਨ ਰੈਸਟੋਰੈਂਟ ‘ਤੇ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਦਾ ਮਾਮਲਾ ਆਇਆ ਸਾਹਮਣੇ…

0
249

ਆਕਲੈਂਡ (28 ਅਪ੍ਰੈਲ, ਹਰਪ੍ਰੀਤ ਸਿੰਘ) : ਇੰਪਲਾਏਮੈਂਟ ਰਿਲੇਸ਼ਨ ਅਥਾਰਟੀ ਵਲੋਂ ਕ੍ਰਾਈਸਚਰਚ ਦੇ ਇੰਡੀਅਨ ਹੈਵਨ ਰੈਸਟੋਰੈਂਟ ਦੇ ਮਾਲਕ ਸਈਦ ਨੂਰੀ ਨੂੰ ਆਪਣੇ ਕਰਮਚਾਰੀਆਂ ਦੀ ਬਕਾਇਆ ਤਨਖਾਹ ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ |
ਛਾਨਬੀਣ ਵਿੱਚ ਸਾਹਮਣੇ ਆਇਆ ਕਿ ਰੈਸਟੋਰੈਂਟ ਮਾਲਕ ਵਲੋਂ ਕਈ ਕਰਮਚਾਰੀਆਂ ਨੂੰ ਘੱਟੋ-ਘੱਟ ਬਣਦੀ ਤਨਖਾਹ ਅਤੇ ਛੁੱਟੀਆਂ ਦੀ ਤਨਖਾਹ ਨਹੀਂ ਦਿੱਤੀ ਗਈ ਸੀ, ਨਾਲ ਹੀ ਕਈ ਕਰਮਚਾਰੀਆਂ ਦੇ ਰਿਕਾਰਡ ਵੀ ਨਹੀਂ ਰੱਖੇ ਗਏ ਸਨ |
ਰੈਸਟੋਰੈਂਟ ਵਲੋਂ 7 ਕਰਮਚਾਰੀਆਂ ਦੇ $41,688 ਬਕਾਇਆ ਸਨ ਅਤੇ ਇਸ ਵਿੱਚ ਇੱਕ ਕਰਮਚਾਰੀ ਦੇ ਇਕੱਲੇ ਦੇ ਹੀ $18,000 ਬਕਾਇਆ ਸਨ | 
ਜਿਕਰਯੋਗ ਹੈ ਕਿ ਉਕਤ ਸਈਦ ਨੂਰੀ ਦੇ ਪਰਿਵਾਰ ਵਲੋਂ ਓਪਾਵਾ ਵਿੱਚ ਵੀ ਇੱਕ ਰੈਸਟੋਰੈਂਟ ਚਲਾਇਆ ਜਾ ਰਿਹਾ ਸੀ |  ਪਰ ਹੁਣ ਦੋਨੋਂ ਰੈਸਟੋਰੈਂਟ ਕਿਸੇ ਹੋਰ ਨੂੰ ਵੇਚ ਦਿੱਤੇ ਗਏ ਹਨ ਅਤੇ ਇੰਨਾਂ ਦੇ ਨਾਮ ਬਦਲ ਦਿੱਤੇ ਗਏ ਹਨ |
ਨੂਰੀ ਪਰਿਵਾਰ ਨੂੰ ਬਕਾਇਆ ਬਣਦੀ ਰਕਮ 28 ਦਿਨਾਂ ਵਿੱਚ ਅਦਾ ਕਰਨ ਦੇ ਹੁਕਮ ਸੁਣਾਏ ਗਏ ਹਨ |