ਕ੍ਰਾਈਸਚਰਚ ਦੇ ਪਤੀ-ਪਤਨੀ ਤੇ ਲੱਗੇ $500,000 ਦੀ ਧੋਖਾਧੜੀ ਕਰਨ ਦੇ ਦੋਸ਼…

0
165

ਅਾਕਲੈਂਡ (20 ਜੁਲਾਈ) : ਕ੍ਰਾਈਸਚਰਚ ਦੇ ਪਤੀ-ਪਤਨੀ ਤੇ ਸਰਕਾਰ ਵਲੋਂ ਮਨਜੂਰਸ਼ੁਦਾ ਚਲਾਈ ਜਾ ਰਹੀ ਡਿਸੈਬਲਿਟੀ ਟਰੱਸਟ ਵਲੋਂ $500,000 ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਅਾਇਅਾ ਹੈ |
"ਦ ਸੀਰੀਅਸ ਫਰੋਡ ਅਾਫਿਸ" ਵਲੋਂ ਇਸ ਮਾਮਲੇ ਵਿੱਚ ਸੀਸੀਲੀਅਾ   ਅੈਲਨਬਰੋਕ (61) ਅਤੇ ਅੈਲਫਨੋਸਸ ਅਲੈਨਬਰੋਕ (64) ਤੇ ਇਸ ਸਬੰਧਿਤ ਦੋਸ਼ ਲਗਾਏ ਗਏ ਹਨ | ੳੁਨਾਂ ਵਲੋਂ ਅਲਫਾ ਸਪੋਰਟਸ ਸੈਂਟਰ ਚਲਾਇਅਾ ਜਾਂਦਾ ਸੀ, ਜਿਸ ਵਿੱਚ ਅਯੋਗ ਵਿਅਕਤੀਅਾਂ ਦੀ ਮੱਦਦ ਕੀਤੀ ਜਾਂਦੀ ਸੀ | ਸਰਕਾਰ ਵਲੋਂ ਕਾਫੀ ਗ੍ਰਾਂਟਾਂ ਵੀ ਦਿੱਤੀਅਾਂ ਜਾਂਦੀਅਾਂ ਹਨ | 
ੳੁਕਤ ਜੋੜੇ ਵਲੋਂ ਸਰਕਾਰ ਵਲੋਂ ਮਿਲਦੇ ਪੈਸੇ ਨੂੰ ਵਿਦੇਸ਼ਾਂ ਵਿੱਚ ਘੁੰਮਣ , ਗਹਿਣੇ ਖ੍ਰੀਦਣ ਅਤੇ ਹੋਰ ਸਮਾਨ ਲਈ ਵਰਤਿਅਾ ਗਿਅਾ | ਇਸੇ ਦੇ ਚੱਲਦੇ ੳੁਕਤ ਜੋੜੇ ਤੇ 6 ਵੱਖੋ-ਵੱਖ ਦੋਸ਼ ਲੱਗੇ ਹਨ ਅਤੇ ਕ੍ਰਾਈਸਚਰਚ ਜਿਲਾ ਅਦਾਲਤ ਵਿੱਚ ਇੰਨਾਂ ਦੀ ਪੇਸ਼ੀ ਵੀ ਹੋਈ ਸੀ | 
ਇਸ ਵੇਲੇ ੳੁਕਤ ਜੋੜੇ ਨੂੰ ਜਮਾਨਤ ਦੇ ਦਿੱਤੀ ਗਈ ਹੈ ਅਤੇ 25 ਅਕਤੂਬਰ ਨੂੰ ੳੁਨਾਂ ਨੂੰ ਸਜਾ ਸੁਣਾਈ ਜਾਵੇਗੀ |