ਆਕਲੈਂਡ (10 ਮਾਰਚ) : ਕ੍ਰਾਈਸਚਰਚ ਵਿੱਚ ਵਾਟਰ ਪ੍ਰੋਟੈਸਟ ਵਿੱਚ 2000 ਦੇ ਕਰੀਬ ਲੋਕ ਪੁੱਜੇ ਸਨ, ਜਿੰਨਾਂ ਵਲੋਂ ਵਾਟਰ ਬੋਟਲਿੰਗ ਦੀ ਕੰਪਨੀ ਵਿਰੁੱਧ ਮਾਰਚ ਕੱਢਿਆ ਗਿਆ |
ਮਾਰਚ ਆਰਗਨਾਈਜ਼ਰ ਸਕੋਟ ਇਸਡੇਲ ਵਲੋਂ ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਾਣੀ ਸਾਡਾ ਬਹੁਤ ਕੀਮਤੀ ਸੌਮਾ ਹੈ | ਜਿਸਦੇ ਚੱਲਦੇ ਹਰ ਕੋਈ ਇਸ ਸੋਮੇ ਨੂੰ ਬਚਾਉਣ ਲਈ ਕੱਢੇ ਗਏ ਇਸ ਮਾਰਚ ਵਿੱਚ ਸ਼ਾਮਿਲ ਹੋਇਆ ਹੈ | ਇਹ ਮਾਰਚ ਕੈਥਲ ਸਟ੍ਰੀਟ ਮਾਲ ਵਿੱਚ ਦੁਪਹਿਰ 12:04 ਵਜੇ ਕੱਢਿਆ ਗਿਆ |
ਓਟੋਰੀਆ ਵਾਟਰ ਅਕਸ਼ਨ ਦੇ ਬੁਲਾਰੇ ਪੀਟਰ ਰੀਚਰਡਸਨ ਨੇ ਦੱਸਿਆ ਕਿ ਇਹ ਕ੍ਰਾਈਸਚਰਚ ਦਾ ਪਾਣੀ ਬੋਟਲਿੰਗ ਰਾਂਹੀ ਕੈਂਟਰਬਰੀ ਨੂੰ ਸਪਲਾਈ ਕੀਤਾ ਜਾਂਦਾ ਹੈ,ਜੋ ਕਿ ਸਰਾਸਰ ਗਲਤ ਹੈ | ਉਹ ਇਸਨੂੰ ਕੁਦਰਤੀ ਸੌਮੇ ਦੀ ਦੁਰਵਰਤੋ ਮੰਨਦੇ ਹਨ ਅਤੇ ਇਸਦੇ ਵਿਰੋਧ ਵਿੱਚ ਹਨ |