ਕ੍ਰਾਈਸਚਰਚ ਵਿੱਚ ਖਸਰੇ ਨੇ ਪਸਾਰੇ ਪੈਰ, ਫਾਰਮੈਸੀਆਂ ਵਿੱਚ ਟੀਕਿਆਂ ਦੀ ਘਾਟ ਨੇ ਵਧਾਈ ਪ੍ਰੇਸ਼ਾਨੀ

0
101

ਆਕਲੈਂਡ (9 ਮਾਰਚ) : ਕ੍ਰਾਈਸਚਰਚ ਵਿੱਚ ਖਸਰੇ ਦੀ ਬਿਮਾਰੀ ਦਾ ਪ੍ਰਕੋਪ ਬਹੁਤ ਵੱਧ ਰਿਹਾ ਹੈ ਅਤੇ ਕ੍ਰਾਈਸਚਰਚ ਦੇ ਸਿਹਤ ਕੇਂਦਰਾਂ  ਵਿੱਚ ਇਸ ਬਿਮਾਰੀ ਦੇ ਰੋਕਥਾਮ ਵਾਲੇ ਟੀਕਿਆਂ ਦੀ ਕਾਫੀ ਘਾਟ ਚੱਲ ਰਹੀ ਹੈ |
ਜਾਣਕਾਰੀ ਅਨੁਸਾਰ 12 ਮੈਡੀਕਲ ਸੈਂਟਰਾਂ ਵਿੱਚ ਐਮਐਮਆਰ ਤਾਂ ਬਿਲਕੁਲ ਹੀ ਖਤਮ ਹਨ | 

ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਬਿਮਾਰੀ ਦੇ ਇੰਨੇ ਜਿਆਦਾ ਮਰੀਜ ਆਏ ਹਨ ਕਿ 2 ਮਹੀਨਿਆਂ ਦੇ ਟੀਕਿਆਂ ਦਾ ਸਟਾਕ ਸਿਰਫ ਕੁਝ ਦਿਨਾਂ ਵਿੱਚ ਹੀ ਖਤਮ ਹੋ ਗਿਆ ਹੈ |
ਕ੍ਰਾਈਸਚਰਚ ਤੋਂ ਇਲਾਵਾ ਕੈਂਟਰਬਰੀ ਵਿੱਚ ਵੀ 15 ਖਸਰੇ ਦੇ ਕੇੇਸ ਦੇਖਣ ਨੂੰ ਮਿਲੇ ਹਨ |