ਆਕਲੈਂਡ (23 ਮਈ, ਹਰਪ੍ਰੀਤ ਸਿੰਘ) : 70 ਦੇ ਕਰੀਬ ਮੁਰਗਿਆਂ ਵਲੋਂ ਕ੍ਰਾਈਸਚਰਚ ਦੇ ਬਰੋਮਲੀ ਵਿੱਚ ਇੱਕ ਵਿਅਕਤੀ ਦੀ ਨਿੱਜੀ ਜਗਾ 'ਤੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਤਬਾਹੀ ਮਚਾਈ ਹੋਈ ਹੈ |
ਜਿਸ ਤੋਂ ਤੰਗ ਆ ਕੇ ਜਮੀਨ ਦੇ ਮਾਲਕ ਵਲੋਂ ਮੁਰਗਿਆਂ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ |
ਦੂਜੇ ਪਾਸੇ ਮੁਰਗਿਆਂ ਦੇ ਪੱਖ ਵਿੱਚ ਨਿਤਰੀ ਰੈਸਕਿਊ ਕਰਨ ਵਾਲੀ ਸੰਸਥਾ ਐਸਪੀਸੀਏ ਵਲੋਂ ਵਲੰਟੀਅਰਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਉਹ ਮੁਰਗਿਆਂ ਨੂੰ ਫੜ ਕੇ ਇਕੱਠੇ ਕਰਕੇ ਬਚਾ ਸਕਣ |