ਕ੍ਰਾਈਸਚਰਚ ਹਮਲੇ ਦਾ ਪਹਿਲਾ ਜਖਮੀ ਠੀਕ ਹੋ ਕੇ ਪੁੱਜਾ ਆਪਣੇ ਘਰ…

0
228

ਆਕਲੈਂਡ (20 ਮਾਰਚ) : ਫਿਰੋਜ਼ ਮੁਹੰਮਦ (51) ਜੋ ਕਿ ਕ੍ਰਾਈਸਚਰਚ ਹਮਲੇ ਵਿੱਚ ਗੋਲੀਆਂ ਲੱਗਣ ਕਾਰਨ ਜਖਮੀ ਹੋ ਗਿਆ ਸੀ | 
ਇਸ ਹਮਲੇ ਵਿੱਚ ਉਸਦੇ ਪੱਟ 'ਤੇ ਗੋਲੀਆਂ ਲੱਗੀਆਂ ਸਨ ਅਤੇ ਐਂਮਰਜੈਂਸੀ ਦੱਸਤਿਆਂ ਵਲੋਂ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ | ਠੀਕ ਹੋ ਕੇ ਜਦੋਂ ਉਹ ਆਪਣੇ ਘਰ ਪੁੱਜਾ ਤਾਂ ਉਸਦੇ ਪਰਿਵਾਰ ਦੀ ਖੁਸ਼ੀ ਦੇਖਣ ਵਾਲੀ ਸੀ | 
ਉਸਨੇ ਦੱਸਿਆ ਕਿ ਉਹ ਹਰ ਸ਼ੁੱਕਰਵਾਰ ਅਲਨੂਰ ਮਸਜਿਦ ਵਿੱਚ ਨਮਾਜ਼ ਪੜਣ ਜਾਂਦਾ ਸੀ | ਜਦੋਂ ਉਹ ਨਮਾਜ਼ ਪੜ ਰਿਹਾ ਸੀ ਤਾਂ ਹਾਲ ਵਿੱਚ ਗੋਲੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ | 
ਜਿਸ ਤੋਂ ਬਾਅਦ ਉਸਨੇ ਐਂਮਰਜੈਂਸੀ ਦਰਵਾਜੇ ਵਿਚੋਂ ਸ਼ੀਸ਼ਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਇਸ ਭਗਦੜ ਵਿੱਚ ਉਸ ਉਪਰ ਕਈ ਲੋਕ ਡਿੱਗ ਗਏ | ਜਿਸ ਤੋਂ ਬਾਅਦ ਉਹ ਹਿੱਲ ਨਾ ਸਕੇ |
ਫਿਰ ਹਮਲਾਵਰ ਆਇਆ ਅਤੇ ਉਸਦੇ ਪੱਟ 'ਤੇ ਦੋ ਗੋਲੀਆਂ ਚਲਾਈਆਂ, ਜਿਆਦਾ ਖੂਨ ਡੁੱਲਣ ਕਰਕੇ ਫਿਰੌਜ਼ ਮੌਕੇ 'ਤੇ ਬੇਹੋਸ਼ ਹੋ ਗਿਆ ਅਤੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ |