ਕੰਜ਼ਿੳੂਮਰ ਨਿੳੂਜ਼ੀਲੈਂਡ ਵਲੋਂ ਸਮੋਕ ਅਲਾਰਮਾਂ ਸਬੰਧਿਤ ਚੇਤਾਵਨੀ ਕੀਤੀ ਗਈ ਜਾਰੀ, ਤਬਦੀਲ ਕਰਨਾ ਹੀ ਹੈ ਚੰਗਾ ੳੁਪਰਾਲਾ…

0
712

ਅਾਕਲੈਂਡ (17 ਮਈ) : ( ਐਨ ਜੈਡ ਪੰਜਾਬੀ ਨਿਊਜ਼ ਬਿਊਰੋ ) ਕੰਜ਼ਿੳੂਮਰ ਨਿੳੂਜ਼ੀਲੈਂਡ ਵਲੋਂ ਅਾਪਣੇ ਕੀਤੇ ਗਏ ਪਰੀਖਣਾਂ ਤੋਂ ਸਾਹਮਣੇ ਅਾਇਅਾ ਹੈ ਕਿ ਅਾਈਨਾਇਜੇਸ਼ਨ ਸਮੋਕ ਅਲਾਰਮ ਦੇ ਮੁਕਾਬਲੇ ਫੋਟੋ ਇਲੈਕਟ੍ਰਿਕ ਸਮੋਕ ਅਲਾਰਮ  ਅੱਗ ਦੇ ਪ੍ਰਤੀ ਜਿਅਾਦਾ ਸੰਵੇਦਨਸ਼ੀਲ ਹਨ | 
ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਅਾਂ ਡਾ.ਪੋਲ ਸਮਿਥ ਨੇ ਦੱਸਿਅਾ ਕਿ ਜਿਹੜੀ ਅੱਗ ਫੈਲਣ ਤੋਂ ਪਹਿਲਾਂ ਧੂੰਅਾ ਪੈਦਾ ਕਰਦੀ ਹੈ, ਜਿਵੇਂ ਕਿ ਬਿਜਲੀ ਦੀ ਸਪਾਰਕਿੰਗ, ਹੀਟਰ ਅਾਦਿ ਨਾਲ ਲੱਗਣ ਵਾਲੀ ਅੱਗ ਪਹਿਲਾਂ ਧੂੰਅਾ ਪੈਦਾ ਕਰਦੀ ਹੈ | ੳੁਨਾਂ ਦੱਸਿਅਾ ਕਿ ਸਾਡੇ ਦੁਅਾਰਾ ਕੀਤੇ ਪ੍ਰਯੋਗਾਂ ਵਿੱਚ ਸਾਹਮਣੇ ਅਾਇਅਾ ਕਿ ਅਾਈਓਨਾਇਜੇਸ਼ਨ ਸਮੋਕ ਅਲਾਰਮ ਇਸ ਧੂੰਏ ਪ੍ਰਤੀ ਘੱਟ ਸੰਵੇਦਨਸ਼ੀਲ ਹਨ ਅਤੇ ਇਸ ਵਿੱਚ ੳੁਨਾਂ ਨੇ ਲੋਕਾਂ ਨੂੰ ਸੁਝਾਅ ਦਿੱਤਾ ਕਿ ਘੱਟੋ-ਘੱਟ ਹਾਲਵੇਅ ਅਤੇ ਬਾਹਰ ਜਾਣ ਵਾਲੇ ਰਸਤਿਅਾਂ ਤੇ ਫੋਟੋ ਇਲੈਕਟ੍ਰਿਕ ਸਮੋਕ ਅਲਾਰਮ ਜਰੂਰ ਲਗਾਏ ਜਾਣ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਦੌਰਾਨ ਬਚਿਅਾ ਜਾ ਸਕੇ |