ਕੰਮ ਤੇ ਸ਼ੋਸ਼ਣ ਵਿਰੁੱਧ ਲੜ ਕੇ ਭਾਰਤੀ ਪ੍ਰਵਾਸੀ ਨੇ ਹਾਸਿਲ ਕੀਤੇ $52,000

0
216

ਆਕਲੈਂਡ (10  ਅਪ੍ਰੈਲ ) ਮੈਲਬੋਰਨ ਚ  ਰਹਿੰਦੀ ਭਾਰਤੀ ਪਰਵਾਸੀ ਭੂਮਿਕਾ ਅਨੇਜਾ ਆਪਣਾ ਬਣਦਾ ਹੱਕ ਲੈਣ ਲਈ ਅਦਾਲਤੀ ਲੜਾਈ ਲਈ ਕਮਰ ਕਸ ਰਹੀ ਹੈ। ਮਾਰਚ 2014 ਵਿੱਚ ਪਾਰਟਨਰ ਵੀਜ਼ਾ ਤੇ ਆਸਟ੍ਰੇਲੀਆ ਪਰਤਣ ਮਗਰੋਂ ਮੇਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਉਸਨੂੰ ਇੱਕ ਭਾਰਤੀ ਗਰੋਸਰੀ ਸਟੋਰ ਤੇ ਨੌਕਰੀ ਮਿਲੀ।

"ਮੈਂ ਕੰਮ ਭਾਲ ਰਹੀ ਸੀ, ਪਰੰਤੂ ਮੇਰੇ ਕੋਲ ਇਸਦਾ ਕੋਈ ਤਜ਼ਰਬਾ ਨਹੀਂ ਸੀ। ਜਦੋਂ ਮੈਨੂੰ ਇਸ ਸਟੋਰ ਤੇ ਕੰਮ ਮਿਲਿਆ ਮੈਂ ਸੋਚਿਆ ਕਿ ਮੈਂ ਗਾਹਕਾਂ ਨਾਲ ਗੱਲਬਾਤ ਕਰਨਾ ਆਦਿ ਦਾ ਤਜ਼ਰਬਾ ਹਾਸਲ  ਕਰ ਸਕਾਂਗੀ ਤੇ ਮੈਂ ਇਹ ਨੌਕਰੀ ਸ਼ੁਰੂ ਕਰ ਦਿੱਤੀ

ਉਸਨੂੰ ਇਸ ਨੌਕਰੀ ਤੇ $16.50 ਪ੍ਰਤੀ ਘੰਟਾ ਦਿੱਤੇ ਜਾਂਦੇ ਸਨ ਪਰ ਕੋਈ ਸੈਲਰੀ ਸਲਿਪ ਨਹੀਂ ਮਿਲਦੀ ਸੀ। ਉਸਦੇ ਮੁਤਾਬਿਕ ਨੌਕਰੀ ਦੇ ਦੌਰਾਨ ਉਸਨੇ ਕਈ ਵਾਰ ਘੱਟ ਤਨਖਾਹ ਅਤੇ ਸੈਲਰੀ ਸਲਿਪ ਦੀ ਗੱਲ ਆਪਣੇ ਰੋਜ਼ਗਾਰਦਾਤਾ ਦੇ ਨਾਲ ਕੀਤੀ। ਅਖੀਰ ਉਸਨੇ ਢਾਈ ਸਾਲ ਮਗਰੋਂ ਫਰਵਰੀ 2017 ਵਿੱਚ ਨੌਕਰੀ ਛੱਡ ਦਿੱਤੀ।

ਮਿਸ ਅਨੇਜਾ ਨੇ ਦੱਸਿਆ ਕਿ ਕਿਓਂਕਿ ਉਹ ਸਟੋਰ ਵਿੱਚ ਨਕਦੀ ਦੀ ਸਾਂਭ ਸੰਭਾਲ ਕਰਦੀ ਸੀ ਤੇ ਜਦੋਂ ਕਦੇ ਨਕਦ ਘਟਦਾ ਸੀ ਤਾਂ ਸਟੋਰ ਮਲਿਕ ਉਸਦੀ ਤਨਖਾਹ ਵਿਚ ਕਟੌਤੀ ਕਰਕੇ ਘਾਟਾ ਪੂਰਾ ਕਰਦਾ।

"ਅਜਿਹਾ ਕਰਨਾ ਗੈਰ-ਕਾਨੂੰਨੀ ਹੈ," ਉਸਨੇ ਕਿਹਾ।

"ਮੈਂਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀ ਅਤੇ ਕੋਈ ਸੈਲਰੀ ਸਲਿਪ ਵੀ ਨਹੀਂ ਦਿੱਤੀ ਜਾਂਦੀ ਸੀ। "

ਉਸਦੇ ਮੁਤਾਬਿਕ ਉਸਨੂੰ ਸੁਪਰਅੰਨੁਏਸ਼ਨ ਵੀ ਨਹੀਂ ਮਿਲਦਾ ਸੀ।

"ਮੈਨੂੰ ਸਾਫ ਕਿਹਾ ਗਿਆ ਕਿ ਉਹ ਕੋਈ ਸਲਾਨਾ ਛੁੱਟੀ ਜਾਂ ਸਿੱਕ ਲੀਵ ਨਹੀਂ ਦਿੰਦੇ। ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਘੱਟ ਤਨਖਾਹ ਲਈ ਫੇਯਰ ਵਰਕ ਓਮਬਡਸਮਨ ਅਤੇ ਸੁਪਰਅੰਨੁਏਸ਼ਨ ਨਾ ਮਿਲਣ ਕਰਕੇ ਆਸਟ੍ਰੇਲੀਅਨ ਟੈਕਸ ਆਫ਼ਿਸ ਨੂੰ ਸ਼ਿਕਾਇਤ ਕਰ ਦਿੱਤੀ," ਮਿਸ ਅਨੇਜਾ ਨੇ ਦੱਸਿਆ।

ਆਪਣੇ ਪਤੀ ਦੀ ਮਦਦ ਦੇ ਨਾਲ ਉਸਨੇ ਅਧਿਕਾਰੀਆਂ ਤੱਕ ਪਹੁੰਚ ਕੀਤੀ।

ਫੇਯਰ ਵਰਕ ਓਮਬਡਸਮਨ ਅਤੇ ਆਸਟ੍ਰੇਲੀਅਨ ਟੈਕਸ ਆਫ਼ਿਸ ਤੋਂ ਮਦਦ ਦੇ ਨਾਲ ਮਿਸ ਅਨੇਜਾ ਸਟੋਰ ਮਲਿਕ ਤੋਂ ਕਾਨੂੰਨ ਦੁਆਰਾ ਮਿਥੀ ਤਨਖਾਹ ਤੋਂ ਘੱਟ ਅਦਾਇਗੀ ਕੀਤੇ ਜਾਣ ਕਾਰਣ $42,000 ਅਤੇ ਸੁਪਰਅੰਨੁਏਸ਼ਨ ਦੇ $10,000 ਹਾਸਿਲ ਕਰ ਸਕੀ ਹੈ।

ਪਰੰਤੂ ਮਿਸ ਅਨੇਜਾ ਮੁਤਾਬਿਕ, ਸਟੋਰ ਮਲਿਕ ਵੱਲ ਉਸਦਾ ਅਜੇ ਵੀ $10,000 ਬਕਾਇਆ ਹੈ ਜਿਸਦੇ ਲਈ ਉਹ ਅਦਾਲਤ ਜਾਣ ਲਈ ਤਿਆਰ ਹੈ।

ਮਿਸ ਅਨੇਜਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਆਪਣੇ ਹੱਕਾਂ ਬਾਰੇ ਸੁਚੇਤ ਹੋਣਾ ਜ਼ਰੂਰੀ ਹੈ ਅਤੇ ਓਹਨਾ ਨੂੰ ਰੋਜ਼ਗਾਰਦਾਤਾਵਾਂ ਤੋਂ ਡਰਨ ਦੀ ਲੋੜ ਨਹੀਂ ਹੈ।

"ਮੇਰੇ ਕਈ ਸਹਿਕਰਮੀ ਜੋ ਕਿ ਉਸ ਸਟੋਰ ਤੇ ਕੰਮ ਕਰਦੇ ਹਨ ਵੀ ਸ਼ੋਸ਼ਿਤ ਹਨ ਪਰੰਤੂ ਉਹ ਆਪਣੇ ਵੀਜ਼ੇ ਬਾਰੇ ਚਿੰਤਿਤ ਹੋਣ ਕਰਕੇ ਆਵਾਜ਼ ਨਹੀਂ ਚੁੱਕਦੇ," ਉਸਨੇ ਦੱਸਿਆ।

ਫੇਯਰ ਵਰਕ ਓਮਬਡਸਮਨ ਆਸਟ੍ਰੇਲੀਆ ਵਿਚ ਕਾਮਿਆਂ ਨੂੰ ਓਹਨਾ ਦੇ ਹੱਕਾਂ ਨੂੰ ਸਮਝਣ ਲਈ ਸਲਾਹ ਦਿੰਦਾ ਹੈ। ਪ੍ਰਵਾਸੀ ਕਾਮੇ ਅਤੇ ਵੀਜ਼ੇ ਤੇ ਆਸਟ੍ਰੇਲੀਆ ਵਿੱਚ ਕੰਮ ਕਰਦੇ ਵਰਕਰ ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ, ਆਸਟ੍ਰੇਲੀਆ ਵਿੱਚ ਪੈਦਾ ਹੋਏ ਕਾਮਿਆਂ ਦੇ ਸਮਾਨ ਹੱਕ ਰੱਖਦੇ ਹਨ।

ਮਾਰਚ 2014 ਵਿੱਚ ਪਾਰਟਨਰ ਵੀਜ਼ਾ ਤੇ ਆਸਟ੍ਰੇਲੀਆ ਪਰਤਣ ਮਗਰੋਂ ਮੇਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਉਸਨੂੰ ਇੱਕ ਭਾਰਤੀ ਗਰੋਸਰੀ ਸਟੋਰ ਤੇ ਨੌਕਰੀ ਮਿਲੀ।